Sunday, January 29, 2023

ਜੀ20 ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਬੈਠਕ

ਜਨਵਰੀ 30-31, 2023 ਚੰਡੀਗੜ੍ਹ ਪ੍ਰੈੱਸ ਰਿਲੀਜ਼, 29 ਜਨਵਰੀ, 2023 

1.  ਭਾਰਤ ਦੀ ਪ੍ਰਧਾਨਗੀ ਹੇਠ ਜੀ20 ਦੀ ਪਹਿਲੀ ਅੰਤਰਰਾਸ਼ਟਰੀ ਵਿੱਤੀ ਢਾਂਚਾ ਵਰਕਿੰਗ ਗਰੁੱਪ ਮੀਟਿੰਗ 30-31 ਜਨਵਰੀ, 2023 ਨੂੰ ਚੰਡੀਗੜ੍ਹ ਵਿਖੇ ਹੋਵੇਗੀ।

2.  ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਜੀ20 ਵਿੱਤ ਟ੍ਰੈਕ ਦੇ ਅਧੀਨ ਮਹੱਤਵਪੂਰਨ ਕਾਰਜ ਸਮੂਹਾਂ ਵਿੱਚੋਂ ਇੱਕ ਹੈ ਜਿਸਦਾ ਫੋਕਸ ਅੰਤਰਰਾਸ਼ਟਰੀ ਵਿੱਤੀ ਢਾਂਚੇ ਨੂੰ ਮਜ਼ਬੂਤ ​​ਕਰਨ 'ਤੇ ਹੈ। ਇਸ ਦਾ ਉਦੇਸ਼ ਕਮਜ਼ੋਰ ਦੇਸ਼ਾਂ ਨੂੰ ਦਰਪੇਸ਼ ਵੱਖੋ-ਵੱਖ ਚੁਣੌਤੀਆਂ ਨੂੰ ਹੱਲ ਕਰਨਾ ਵੀ ਹੈ।  

3.  ਦੋ-ਦਿਨਾਂ ਬੈਠਕ ਵਿੱਚ ਹਿੱਸਾ ਲੈਣ ਲਈ ਜੀ20 ਮੈਂਬਰਸ਼ਿਪ ਵਾਲੇ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ 100 ਪ੍ਰਤੀਨਿਧੀ ਚੰਡੀਗੜ੍ਹ ਪਹੁੰਚਣਗੇ। 

4.  ਬੈਠਕ ਦਾ ਉਦਘਾਟਨ ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਮਾਣਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਦੋ-ਦਿਨਾਂ ਬੈਠਕ ਦੌਰਾਨ ਵਿਚਾਰ-ਵਟਾਂਦਰੇ ਦੀ ਅਗਵਾਈ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਨਾਲ-ਨਾਲ ਫਰਾਂਸ ਅਤੇ ਕੋਰੀਆ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾਵੇਗੀ, ਜੋ ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੇ ਕੋ-ਚੇਅਰਜ਼ ਹਨ। 

5.  ਬੈਠਕ ਵਿੱਚ ਅੰਤਰਰਾਸ਼ਟਰੀ ਵਿੱਤੀ ਢਾਂਚੇ ਦੀ ਸਥਿਰਤਾ ਅਤੇ ਏਕਤਾ ਨੂੰ ਵਧਾਉਣ ਦੇ ਤਰੀਕਿਆਂ ਅਤੇ 21ਵੀਂ ਸਦੀ ਦੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਇਸ ਨੂੰ ਸਮਰੱਥ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਜਾਵੇਗੀ।  ਬੈਠਕ ਵਿੱਚ ਗਰੀਬ ਅਤੇ ਕਮਜ਼ੋਰ ਦੇਸ਼ਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਦੀ ਖੋਜ ਕਰਨ 'ਤੇ ਵੀ ਧਿਆਨ ਦਿੱਤਾ ਜਾਵੇਗਾ।  

6.  ਇਸ ਬੈਠਕ ਦੇ ਨਾਲ-ਨਾਲ, 30 ਜਨਵਰੀ 2023 ਨੂੰ, 'ਸੈਂਟਰਲ ਬੈਂਕ ਡਿਜੀਟਲ ਕਰੰਸੀਜ਼ (ਸੀਬੀਡੀਸੀ’ਸ): ਮੌਕੇ ਅਤੇ ਚੁਣੌਤੀਆਂ' ਨਾਮਕ ਇੱਕ ਜੀ20 ਸਾਈਡ ਈਵੈਂਟ ਵੀ ਆਯੋਜਿਤ ਕੀਤੀ ਜਾਵੇਗੀ। ਇਸ ਈਵੈਂਟ ਦਾ ਉਦੇਸ਼ ਦੇਸ਼ ਦੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਅਤੇ ਸੀਬੀਡੀਸੀ’ਸ ਦੇ ਵਿਆਪਕ (ਮੈਕਰੋਪ੍ਰੂਡੈਂਸ਼ੀਅਲ) ਪ੍ਰਭਾਵਾਂ ਦੀ ਗਹਿਰੀ ਸਮਝ ਵਿਕਸਿਤ ਕਰਨਾ ਹੈ।  

7.  ਇਸ ਬੈਠਕ ਤੋਂ ਪਹਿਲਾਂ, 'ਜਨ-ਭਾਗੀਦਾਰੀ' ਨੂੰ ਵਧਾਉਣ ਅਤੇ ਭਾਰਤ ਦੀ ਪ੍ਰਧਾਨਗੀ ਅਧੀਨ ਜੀ20 ਸਮਾਗਮਾਂ ਵਿੱਚ ਦਿਲਚਸਪੀ ਪੈਦਾ ਕਰਨ ਲਈ ਚੰਡੀਗੜ੍ਹ ਸ਼ਹਿਰ ਵਿੱਚ ਕਈ ਈਵੈਂਟ ਆਯੋਜਿਤ ਕੀਤੇ ਗਏ ਹਨ।  25 ਜਨਵਰੀ, 2023 ਨੂੰ ਚੰਡੀਗੜ੍ਹ ਵਿੱਚ “ਸੈਂਟਰਲ ਬੈਂਕ ਡਿਜੀਟਲ ਕਰੰਸੀਜ਼: ਦ ਇੰਡੀਅਨ ਸਟੋਰੀ” ਵਿਸ਼ੇ 'ਤੇ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ ਸੀ। ਇਨ੍ਹਾਂ ਈਵੈਂਟਸ ਦਾ ਉਦੇਸ਼ 2023 ਵਿੱਚ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਤੇ ਇਸ ਦੇ ਥੀਮ “ਵਸੁਧੈਵ ਕੁਟੁੰਬਕਮ” ਜਾਂ “ਇੱਕ ਪ੍ਰਿਥਵੀ – ਇੱਕ ਪਰਿਵਾਰ – ਇੱਕ ਭਵਿੱਖ” ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।  

8.  ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ, ਇਹ ਵਰਕਿੰਗ ਗਰੁੱਪ ਮਾਰਚ, ਜੂਨ, ਅਤੇ ਸਤੰਬਰ ਵਿੱਚ ਹੋਰ ਬੈਠਕਾਂ ਕਰੇਗਾ ਤਾਂ ਜੋ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਧੀਨ ਤੈਅ ਕੀਤੀਆਂ ਗਈਆਂ ਪ੍ਰਾਥਮਿਕਤਾਵਾਂ 'ਤੇ ਚਰਚਾ ਜਾਰੀ ਰੱਖੀ ਜਾ ਸਕੇ।  

9.  ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਬੈਠਕ ਵਿੱਚ ਵਿਚਾਰ-ਵਟਾਂਦਰਾ ਜੀ20 ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਾਂ (ਐੱਫਐੱਮਸੀਬੀਜੀ) ਨੂੰ ਭਾਰਤ ਦੇ ਜੀ20 ਵਿੱਤ ਟ੍ਰੈਕ ਦੇ ਤਹਿਤ ਸੰਬੰਧਿਤ ਪ੍ਰਾਥਮਿਕਤਾਵਾਂ 'ਤੇ ਮੁੱਖ ਵਿਚਾਰ-ਵਟਾਂਦਰੇ ਬਾਰੇ ਸੂਚਿਤ ਕਰੇਗਾ। ਜੀ20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਪਹਿਲੀ ਬੈਠਕ 24-25 ਫਰਵਰੀ 2023 ਨੂੰ ਬੈਂਗਲੁਰੂ ਵਿੱਚ ਹੋਣ ਵਾਲੀ ਹੈ।

No comments:

Post a Comment

Popular News