ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਕਾਲ ਤੇ ਅੱਜ ਪੰਜਾਬ ਭਰ ਦੇ ਦਫਤਰਾਂ ਵਿੱਚ ਕਲਮ ਛੋੜ ਹੜਤਾਲ ਕੀਤੀ ਗਈ। ਜਿਲੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਸਮੂਹ ਐਸ.ਡੀ.ਐਮ ਦਫਤਰ, ਤਹਿਸੀਲਾਂ, ਇਰੀਗੇਸ਼ਨ ਵਿਭਾਗ, ਸਿੱਖਿਆ ਵਿਭਾਗ, ਟਰਾਂਸਪੋਰਟ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਖੇਤੀਬਾੜੀ ਵਿਭਾਗ, ਲੋਕ ਨਿਰਮਾਣ ਵਿਭਾਗ, ਮੱਛੀ ਪਾਲਣ ਵਿਭਾਗ, ਸਿਹਤ ਵਿਭਾਗ, ਖਜਾਨਾ ਵਿਭਾਗ, ਜਿਲਾ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਦਫਤਰ, ਸਕੂਲ, ਕਾਲਜ, ਰੋਜਗਾਰ ਦਫਤਰ, ਆਈ.ਟੀ.ਆਈ. ਪੋਲਿਟੈਕਨਿਕ, ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਜਿਲਾ ਉਦਯੋਗ ਕੇਂਦਰ, ਸਮੂਹ ਬੀ.ਪੀ.ਈ.ਓ ਦਫਤਰ, ਬੀ.ਡੀ.ਪੀ.ਓ ਦਫਤਰ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ, ਸਹਿਕਾਰਤਾ ਵਿਭਾਗ, ਜੰਗਲੀ ਜੀਵ ਸੁਰੱਖਿਆ, ਵਣ ਵਿਭਾਗ ਆਦਿ ਸ਼ਾਮਿਲ ਸਨ। ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਵੱਖ-ਵੱਖ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਵੀ ਕੀਤੀਆਂ ਗਈਆਂ।ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਅਤੇ ਜਨਰਲ ਸਕੱਤਰ ਸ੍ਰੀ ਜਸਵੀਰ ਸਿੰਘ ਧਾਮੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਪੀ.ਡਬਲਯੂ.ਡੀ.ਆਫਿਸ ਕੰਪਲੈਕਸ ਦੇ ਬਾਹਰ ਰੈਲੀ ਕੀਤੀ ਗਈ ਇਨਾਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦਾ ਏਰੀਅਰ ਜਾਰੀ ਕਰਨਾ, ਪੁਰਾਈ ਪੈਨਸ਼ਨ ਬਹਾਲ ਕਰਾਉਣਾ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਵਾਉਣਾ, ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਘਟਾਉਣਾ, ਸੈਂਟਰ ਪੈਟਰਨ ਤੇ ਕੀਤੀ ਜਾ ਰਹੀ ਭਰਤੀ ਨੂੰ ਰੱਦ ਕਰਨਾ, ਟਾਈਪ ਟੈਸਟ ਦੀ ਥਾਂ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, ਏ.ਸੀ.ਪੀ. ਸਕੀਮ ਨੂੰ ਲਾਗੂ ਕਰਨਾ, ਸਿੱਖਿਆ ਵਿਭਾਗ ਵਿੱਚ ਇੱਕ ਕਲਰਕ ਨੂੰ ਦੂਰ ਦੁਰਾਡੇ ਦਿੱਤੇ 2-2,3-3 ਸਟੇਸ਼ਨਾਂ ਦੇ ਹੁਕਮ ਵਾਪਸ ਲੈ ਕੇ ਘਰ ਦੇ ਨੇੜੇ ਇੱਕ ਸਟੇਸ਼ਨ ਦੇਣਾ ਆਦਿ ਸ਼ਾਮਿਲ ਹਨ।
Subscribe to:
Post Comments (Atom)
No comments:
Post a Comment