ਲੁਧਿਆਣਾ ਰੂਰਲ -1 ਦੇ CDPO ਮੈਡਮ ਭੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਨਸ਼ਾ ਮੁਕਤੀ ਅਭਿਆਨ ਦੀ ਹੋਈ ਸ਼ੁਰੂਵਾਤ, ਕੱਢੀ ਰੈਲ਼ੀ

ਲੁਧਿਆਣਾ : ਅੱਜ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿੱਲ੍ਹਾ ਸਮਾਜ ਭਲਾਈ ਵਿਭਾਗ ਦੇ CDPO ਲੁਧਿਆਣਾ ਰੂਰਲ -1 ਦੇ ਮੈਡਮ ਭੁਪਿੰਦਰ ਕੌਰ ਜੀ ਅਗਵਾਈ ਹੇਠ ਨਸ਼ਾ ਮੁਕਤੀ ਅਭਿਆਨ ਦੇ ਤਹਿਤ ਇਕ ਰੈਲ਼ੀ ਕੱਢੀ ਗਈ ਜਿਸ ਵਿਚ ਸਮਾਜ ਭਲਾਈ ਦਫਤਰ ਦੇ ਸੁਪਰਵਾਈਜ਼ਰਾਂ ਅਤੇ ਕਈ ਆਂਗਣਵਾੜੀ ਵਰਕਰਾਂ ਨੇ ਭਾਗ ਲਿਆਂ ਇਸ ਮੌਕੇ ਮੈਡਮ ਭੁਪਿੰਦਰ ਕੌਰ ਜੀ ਨੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ।