ਹੁਸ਼ਿਆਰਪੁਰ 12 ਅਕਤੂਬਰ (ਦੀਪਕ ਅਗਨੀਹੋਤਰੀ)- ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ 12 ਦੇ ਇੱਕ ਕਾਂਗਰਸੀ ਆਗੂ ਨੇ ਨਗਰ ਪੰਚਾਇਤ ਦੀ ਬੇਰੁਖ਼ੀ ਤੋਂ ਦੁਖ਼ੀ ਹੋ ਕੇ ਅੱਜ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ | ਧਰਨਾਕਾਰੀ ਨੇ ਦੋਸ਼ ਲਗਾਇਆ ਕਿ ਅਦਾਲਤ ਦਾ ਫ਼ੈਸਲਾ ਉਸ ਦੇ ਹੱਕ ਵਿਚ ਆਉਣ ਤੋਂ ਬਾਅਦ ਵੀ ਉਸ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਅਰਜੀਆਂ 'ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਸ਼ੀਸ਼ ਪ੍ਰਭਾਕਰ ਪੁੱਤਰ ਤੇਜਪਾਲ ਪ੍ਰਭਾਕਰ ਵਾਸੀ ਵਾਰਡ ਨੰਬਰ 12 ਨੇ ਧਰਨਾ ਦਿੰਦੇ ਹੋਏ ਦੱਸਿਆ ਕਿ ਗਲੀ ਵਿਚ ਇੱਕ ਗੁਆਂਢੀ ਨੇ ਕਬਜਾ ਕਰਕੇ ਉਸ ਨੂੰ ਛੱਤ ਦਿੱਤਾ ਅਤੇ ਗਲੀ ਨੂੰ ਪੂਰਾ ਕਰਾਸ ਕਰਕੇ ਮੱਲ ਲਿਅ | ਉਸ ਨੇ ਦੱਸਿਆ ਕਿ ਜਦੋਂ ਇਸ ਕਬਜੇ ਨੂੰ ਖ਼ਤਮ ਕਰਵਾਉਣ ਲਈ ਨਗਰ ਪੰਚਾਇਤ ਵਿਚ ਸ਼ਿਕਾਇਤ ਕੀਤੀ ਤਾਂ ਨਗਰ ਪੰਚਾਇਤ ਵਾਲਿਆਂ ਨੇ ਉਸ ਦੇ ਰਿਹਾਇਸ਼ੀ ਗੇਟ ਨੂੰ ਹੀ ਗੈਰਕਾਨੂੰਨੀ ਐਲਾਨ ਦਿੱਤਾ ਅਤੇ ਉਸ ਵਲੋਂ ਸੂਚਨਾ ਅਧਿਕਾਰ ਐਕਟ ਰਾਂਹੀ ਪ੍ਰਾਪਤ ਕੀਤੀ ਸੂਚਨਾ ਵਿਚ ਉਸ ਨੂੰ ਮੇਰਾ ਗੇਟ ਦਰਸਾ ਦਿੱਤਾ | ਉਸ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਜਦੋਂ ਉਸ ਨੇ ਸ਼ਿਕਾਇਤਾਂ ਕੀਤੀਆਂ ਤਾਂ ਉਸ ਦੇ ਗੁਆਂਢੀ ਨੇ ਅਦਾਲਤ ਦਾ ਸਹਾਰਾ ਲੈ ਲਿਆ ਜਿੱਥੇ ਕੇਸ ਉਸ ਦੇ ਹੱਕ ਵਿਚ ਹੋ ਗਿਆ ਅਤੇ ਮਾਣਯੋਗ ਅਦਾਲਤ ਨੇ ਉਸ ਦੇ ਕਬਜੇ ਨੂੰ ਨਾਜਾਇਜ ਕਰਾਰ ਦਿੱਤਾ | ਉਸ ਨੇ ਦੱਸਿਆ ਕਿ ਉਸ ਨੇ ਨਾਜਾਇਜ ਕਬਜਾ ਛੁਡਵਾਉਣ ਲਈ ਨਗਰ ਪੰਚਾਇਤ ਦੜਤਰ ਮਾਹਿਲਪੁਰ ਵਿਖ਼ੇ ਅਰਜੀ ਦਿੱਤੀ ਪਰੰਤੂ ਕਿਸੇ ਨੇ ਵੀ ਉਸ ਦੀ ਸੁਣਵਾੲਾ ਨਾ ਕੀਤੀ ਜਿਸ ਕਾਰਨ ਉਸ ਨੂੰ ਤੰਗ ਹੋ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ | ਉਸ ਨੇ ਚੇਤਾਵਨੀ ਦਿੱਤੀ ਕਿ ਨਗਰ ਪੰਚਾਇਤ ਨੇ ਜੇਕਰ ਇੱਕ ਹਫ਼ਤੇ ਵਿਚ ਕਾਰਵਾਈ ਨਾ ਕੀਤੀ ਤਾਂ ਉਹ ਧਰਨੇ ਨੂੰ ਭੁੱਖ਼ ਹੜਤਾਲ ਵਿਚ ਤਬਦੀਲ ਕਰ ਦੇਵੇਗਾ | ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਰਾਜੀਵ ਸਰੀਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਉਹ ਤੀਜੀ ਧਿਰ ਸਨ | ਅਸੀਂ ਵੀ ਇਹ ਕੇਸ ਕਾਨੂੰਨੀ ਰਾਏ ਲੈਣ ਲਈ ਭੇਜਿਆ ਹੈ | ਉਸ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰ ਦਿੱਤੀ ਜਾਵੇਗੀ |
Subscribe to:
Post Comments (Atom)
No comments:
Post a Comment