Wednesday, October 12, 2022

ਸੂਬੇ ਭਰ ਦੇ ਵਿੱਚ ਮਾਈਨਿੰਗ ਪਾਲਿਸੀ ਨਾ ਆਉਣ ਕਰਕੇ ਪੰਜਾਬ ਦੇ ਵਿੱਚ ਮਾਈਨਿੰਗ ਪੂਰੀ ਤਰ੍ਹਾਂ ਨਾਲ ਬੰਦ

 ਸੂਬੇ ਭਰ ਦੇ ਵਿੱਚ ਮਾਈਨਿੰਗ ਪਾਲਿਸੀ ਨਾ ਆਉਣ ਕਰਕੇ  ਪੰਜਾਬ ਦੇ ਵਿੱਚ ਮਾਈਨਿੰਗ ਪੂਰੀ ਤਰ੍ਹਾਂ ਨਾਲ ਬੰਦ ਹੈ  ਉੱਥੇ ਹੀ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵੱਲੋਂ ਪੰਜਾਬ  ਦੇ ਵਿੱਚ ਨਜਾਇਜ਼ ਮਾਈਨਿੰਗ ਕਰਕੇ ਪਹਾੜੀ ਖੇਤਰ ਨੂੰ ਤਵਾਹ ਕੀਤਾ ਜਾ ਰਿਹਾ ਹੈ।

ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਮਜਾਰੀ  ਦੇ ਨਾਲ ਲੱਗਦੇ  ਹਿਮਾਚਲ ਦੀ ਸਰਹੱਦ ਦੇ ਪਿੰਡ ਸਿੰਘਾਂ ਵਿਖੇ ਲੱਗੇ ਕਰੇਸ਼ਰਾਂ ਵੱਲੋਂ  ਪਿੰਡ ਮਜਾਰੀ ਦੀ ਪੰਚਾਇਤੀ ਜ਼ਮੀਨ ਦੇ ਉਪਰ ਨਾਜਾਇਜ਼ ਮਾਈਨਿੰਗ ਕਰਕੇ ਪਹਾੜੀਆਂ ਨੂੰ ਖੱਤਮ ਕਰਕੇ ਜੰਗਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸੋਮਨਾਥ ਮਜਾਰੀ,  ਸ਼ੁਸ਼ਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੂਨ ਮਹੀਨੇ ਦੇ ਵਿੱਚ ਪਤਾ ਚੱਲਿਆ ਕਿ   ਹਿਮਾਚਲ ਦੀ ਸਰਹੱਦ ਤੇ ਲੱਗੇ ਪਿੰਡ ਸਿੰਘਾਂ ਦੇ ਵਿੱਚ ਲਗਾਏ ਗਏ ਕਰੇਸ਼ਰਾਂ ਵਲੋਂ ਪੰਜਾਬ ਦੇ ਪਿੰਡ ਮਜਾਰੀ ਦੀ ਪਹਾੜੀ ਨੂੰ ਵੱਡਿਆ ਜਾ ਰਿਹਾ ਹੈ ਅਤੇ ਜੰਗਲ ਵੀ ਖੱਤਮ ਕੀਤੇ ਜਾ ਰਹੇ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਇਸਦੀ ਸ਼ਿਕਾਇਤ ਜੰਗਲਾਤ ਵਿਭਾਗ, ਐਸ ਡੀ ਐਮ ਗੜ੍ਹਸ਼ੰਕਰ ਅਤੇ ਹੋਰ ਸਬੰਧਿਤ ਵਿਭਾਗ ਨੂੰ ਕੀਤੀ ਗਈ, ਪਰ ਪ੍ਰਸ਼ਾਸਨ ਵਲੋਂ ਪਹਿਲਾਂ ਕੋਈ ਵੀ ਦਿਲਚਸਪੀ ਨਹੀਂ ਦਿਖਾਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ ਵਾਰ ਕਹਿਣ ਤੇ ਜਦੋਂ ਸਬੰਧਿਤ ਵਿਭਾਗ ਦੇ ਅਧਿਕਾਰੀ ਜ਼ਮੀਨ ਦੀ ਮਿਣਤੀ ਕਰਨ ਲਈ ਮਾਈਨਿੰਗ ਵਾਲੀ ਥਾਂ ਤੇ ਪੁੱਜੇ ਤਾਂ ਉੱਥੇ ਕਰੇਸ਼ਰ ਮਾਲਿਕਾਂ ਵਲੋਂ ਭੇਜੇ ਗਏ ਸ਼ਰਾਰਤੀ ਅਨਸਰਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦੇ ਕਾਰਨ ਮਾਈਨਿੰਗ ਵਾਲੀ ਥਾਂ ਦੀ ਮਿਣਤੀ ਨਹੀਂ ਹੋ ਸਕੀ। 

ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਦੇ ਨਾਲ ਜਲਦ ਜਮੀਨ ਦੀ ਮਿਣਤੀ ਕਰਵਾਈ ਜਾਵੇ, ਤਾਕਿ ਪੰਜਾਬ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਰੋਕੀ ਜਾਵੇ।

ਇਸ ਸਬੰਧ ਦੇ ਵਿੱਚ ਐਸ ਡੀ ਐਮ ਗੜ੍ਹਸ਼ੰਕਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਾਲੀ ਥਾਂ ਜੰਗਲਾਤ ਦੇ ਖੇਤਰ ਵਿੱਚ ਆਉਂਦੀ ਹੈ, ਜਿਸਦੀ ਜੀਡੀਪੀਐਸ ਦੁਆਰਾ ਮਿਣਤੀ ਕਰਵਾਈ ਜਾਣੀ ਹੈ ਜਿਸਦੇ ਲਈ ਪੰਚਾਇਤ ਵਲੋਂ ਫੀਸ ਵੀ ਜਮ੍ਹਾਂ  ਕਰਵਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮਿਣਤੀ ਕਰਨ ਗਏ ਅਧਿਕਾਰੀਆਂ ਨੂੰ ਲੋਕਾਂ ਵਲੋਂ ਰੋਕਿਆ ਗਿਆ।  ਇਸ ਸਬੰਧ ਦੇ ਵਿੱਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮਿਣਤੀ ਲਈ ਪੁਲਿਸ ਪ੍ਰੋਟੈਕਸ਼ਨ ਲਈ ਇਜਾਜ਼ਤ ਲਈ ਲਿਖਿਆ ਹੈ ਅਤੇ ਜਲਦ ਪੁਲਿਸ ਪ੍ਰੋਟੈਕਸ਼ਨ ਦੀ ਨਿਗਰਾਨੀ ਹੇਠ ਮਿਣਤੀ ਕਰਵਾਈ ਜਾਵੇਗੀ।

No comments:

Post a Comment

Popular News