ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵਲੋਂ ਪੰਜਾਬ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਪਹਾੜਾ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਦਾ, ਜਿੱਥੇ ਦੇ ਪਹਾੜਾ ਨੂੰ ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵਲੋਂ ਗੈਰਕਾਨੂੰਨੀ ਤਰੀਕ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਜਿਸਦੇ ਸਬੰਧ ਦੇ ਵਿੱਚ ਪਿੰਡ ਕੋਕੋਵਾਲ ਮਜਾਰੀ ਦੀ ਪੰਚਾਇਤ ਵਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਤੇ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਤਪਨ ਭਨੋਟ ਦੀ ਅਗੁਵਾਈ ਦੇ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਮੌਕੇ ਤੇ ਪਹੁੰਚਕੇ ਮਾਈਨਿੰਗ ਵਾਲੀ ਥਾਂ ਦਾ ਜਾਇਜ਼ਾ ਲੈਕੇ ਪੰਜਾਬ ਦੀ ਹਦਬੰਧੀ ਕੀਤੀ ਗਈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਦੀ ਜਮੀਨ ਨੂੰ ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵਲੋਂ ਨੁਕਸਾਨੀਆਂ ਜਾ ਰਿਹਾ ਜਿਸਦੀ ਉਨ੍ਹਾਂ ਦੀ ਸ਼ਿਕਾਇਤ ਜੰਗਲਾਤ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਪਹਿਲਾਂ ਵੀ ਮਿਣਤੀ ਕਰਨ ਦੇ ਲਈ ਆਏ ਸਨ ਪਰ ਕਰੇਸ਼ਰ ਮਾਲਿਕਾਂ ਵਲੋਂ ਸ਼ਰਾਰਤੀ ਅਨਸਰਾਂ ਦੀ ਬਦੌਲਤ ਮਿਣਤੀ ਨਹੀਂ ਹੋਣ ਦਿੱਤੀ ਜਿਸਦੇ ਕਾਰਨ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਤਪਨ ਭਨੋਟ ਦੇ ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਦੇ ਨਾਲ ਪੰਜਾਬ ਦੀ ਹਦਬੰਧੀ ਕੀਤੀ ਗਈ, ਜਿਸਦੇ ਵਿੱਚ ਇਹ ਸਪਸ਼ਟ ਹੋਇਆ ਕਿ ਪੰਜਾਬ ਦਾ ਕੁੱਝ ਹਿਸੇ ਦੇ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਹੋਈ ਹੈ। ਇਸ ਸਬੰਧ ਦੇ ਵਿੱਚ ਡਿਊਟੀ ਮੈਜਿਸਟੇਟ ਤਹਿਸੀਲਦਾਰ ਤਪਨ ਭਨੋਟ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਡਿਊਟੀ ਮੈਜਿਸਟਰੇਟ ਦੇ ਤੌਰ ਤੇ ਸਬੰਧਿਤ ਵਿਭਾਗ ਨੂੰ ਨਾਲ ਲੈਕੇ ਅਤੇ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਨਾਲ ਪੰਜਾਬ ਦੀ ਹਦਬੰਧੀ ਕੀਤੀ ਗਈ ਹੈ।
No comments:
Post a Comment