ਗੁਜਰਾਤ ਦੇ ਸਾਬਕਾ ਸੀ ਐਮ ਸ਼੍ਰੀ ਪੰਜਾਬ ਦੇ ਪ੍ਰਭਾਰੀ ਵਿਜੈ ਰੂਪਾਨੀ ਨਾਲ ਗੁਰਦੀਪ ਸਿੰਘ ਗੋਸ਼ਾ ਨੇ ਕੀਤੀ ਮੁਲਾਕਾਤ
ਲੁਧਿਆਣਾ : ਪੰਜਾਬ ਭਾਜਪਾ ਦੇ ਬੁਲਾਰੇ ਸਰਦਾਰ ਗੁਰਦੀਪ ਸਿੰਘ ਗੋਸ਼ਾ ਨੇ ਗੁਜਰਾਤ ਦੇ ਸਾਬਕਾ ਸੀ ਐਮ ਸ਼੍ਰੀ ਵਿਜੈ ਰੂਪਾਨੀ ਨਾਲ ਲੁਧਿਆਣਾ ਫੇਰੀ ਦੌਰਾਨ ਕੀਤੀ ਮੁਲਾਕਾਤ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਪੰਜਾਬ ਵਿੱਚ ਗੁੰਡਾਗਰਦੀ,ਫ਼ਿਰੌਤੀਆਂ,ਕਰਪਸ਼ਨ ਅਤੇ ਨਸ਼ੇ ਦੀ ਭਰਮਾਰ ਵੱਧ ਗਈ ਹੈ ਅਤੇ ਕਿਹਾ ਪੰਜਾਬੀ ਗਲਤੀ ਨਾਲ ਕੇਜਰੀਵਾਲ ਦੇ ਦਿੱਲੀ ਮਾਡਲ ਦੇ ਝਾਂਸੇ ਵਿੱਚ ਆ ਗਏ ਜਿਸ ਨਾਲ ਪੰਜਾਬ ਦੀਆ ਕਦਰਾ ਕੀਮਤਾ ਘੱਟ ਗਇਆ,ਵਪਾਰ ਵਿੱਚ ਅਸੀਂ ਪਿੱਛੇ ਰਹਿ ਗਏ ਸਾਡੇ ਪੰਜਾਬੀ ਨੌਜਵਾਨ ਵੱਡੀ ਗਿਣਤੀ ਵਿੱਚ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਹਨ ਸਾਨੂੰ ਤਾ ਗੁਜਰਾਤ ਮਾਡਲ ਨੂੰ ਅਪਨਾਉਣਾ ਚਾਹੀਦਾ ਸੀ ਜਿੱਥੇ ਅੱਜ ਵਪਾਰ ਤਰੱਕੀ ਵੱਲ ਹੈ ਵਪਾਰੀ ਬੇਖੌਫ ਹੋ ਕੇ ਵਪਾਰ ਵੀ ਕਰ ਰਹੇ ਹਨ ਅਤੇ ਨੋਕਰੀਆ
ਵੀ ਪੈਦਾ ਕਰ ਰਹੇ ਹਨ ਅਤੇ ਯੂ ਪੀ ਕਿਸੇ ਵੇਲੇ ਗੈਂਗਸਟਰਾ ਦੀ ਖਾਸ ਭੂਮੀ ਅਖਵਾਂਦੀ ਸੀ ਜਦ ਦੀ ਭਾਜਪਾ ਦੀ ਯੋਗੀ ਸਰਕਾਰ ਆਈ ਓਸ ਤੋਂ ਬਾਅਦ ਓਥੇ ਹਰ ਵਰਗ ਸੁੱਖ ਸਹੂਲਤਾਂ ਮਾਣ ਰਿਹਾ ਓਥੇ ਅੱਜ ਸ਼ਾਂਤੀ ਹੈ ਲਗਾਤਾਰ ਵਾਪਰ ਤਰੱਕੀ ਵੱਲ ਵੱਧ ਰਿਹਾ ਹੈ ਇਹ ਤਾਂ ਪੱਕਾ ਹੈ ਜਿੱਥੇ ਸ਼ਾਂਤੀ ਹੁੰਦੀ ਓਥੇ ਹੀ ਵਪਾਰ ਵੱਧਦਾ ਅਤੇ ਨੋਕਰੀਆ ਪੈਦਾ ਹੁੰਦੀਆਂ ਅਤੇ ਨੌਜਵਾਨ ਖੁਸ਼ੀ ਮਹਿਸੂਸ ਕਰਦੇ ਸ਼੍ਰੀ ਵਿਜੈ ਰੂਪਾਨੀ ਨੂੰ ਮਿਲ ਕੇ ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਸ਼੍ਰੀ ਰੂਪਾਂਨੀ ਇੱਕ ਨੇਕ ਅਤੇ ਸੂਜਵਾਨ ਇਨਸਾਨ ਨੇ ਜਿਹਨਾਂ ਨੇ ਗੁਜਰਾਤ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਮਾਰਗਦਰਸ਼ਨ ਵਿੱਚ ਗੁਜਰਾਤ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਉਮੀਦ ਕਰਦੇ ਪੰਜਾਬ ਨੂੰ ਵੀ ਮੋਹਰੀ ਕਤਾਰ ਵਿੱਚ ਲੈਕੇ ਜਾਣ ਗਏ।
No comments:
Post a Comment