Tuesday, January 3, 2023

ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵਲੋਂ ਕ੍ਰਿਮੀਨਲ ਵਿਅਕਤੀਆਂ ਦੇ ਖਿਲਾਫ ਵੱਡੀ ਵਿਸ਼ੇਸ ਮੁਹਿੰਮ ਦੇ ਤਹਿਤ ਇੱਕ ਪੀ.ਓ. ਜਿਲ੍ਹਾਂ ਊਨਾ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵਲੋਂ ਕ੍ਰਿਮੀਨਲ ਵਿਅਕਤੀਆਂ ਦੇ ਖਿਲਾਫ ਵੱਡੀ ਵਿਸ਼ੇਸ ਮੁਹਿੰਮ ਦੇ ਤਹਿਤ ਜੁਆਇੰਟ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ ਦੀਆ ਹਦਾਇਤਾਂ ਦੇ ਮੁਤਾਬਿਕ ਉਸ ਸਮੇਂ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 140 ਮਿਤੀ 13.07.2020 ਅ/ਧ 307, 34 ਭ:ਦੰਡ ਅਤੇ ਅਸਲਾ ਐਕਟ 25/27-54-59 ਥਾਣਾ ਡਵੀਜਨ ਨੰਬਰ 7,ਲੁਧਿਆਣਾ ਵਿੱਚ ਪੀ.ਓ.ਅਜੈ ਸ਼ਰਮਾ ਉਰਫ ਅਜੈ ਪੰਡਿਤ (ਵਿੱਦਿਅਕ ਯੋਗਤਾ 10+2) ਪੁੱਤਰ ਬਿਸ਼ਨ ਦਾਸ ਵਾਸੀ ਮਕਾਨ ਨੰਬਰ 7687, ਗਲ੍ਹੀ ਨੰਬਰ 8, ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਜੋ ਕਿ ਜਿਲ੍ਹਾਂ ਊਨਾ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਭੇਸ ਬਦਲ ਅਤੇ ਦਾੜ੍ਹੀ ਵਧਾ ਕੇ ਰਹਿ ਰਿਹਾ ਸੀ, ਮੁੱਖਬਰੀ ਦੇ ਅਧਾਰ ਪਰ ਸੂਚਨਾ ਮਿਲਣ ਤੇ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-4,ਲੁਧਿਆਣਾ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਇੰਸ: ਬੇਅੰਤ ਜਨੇਜਾ ਇੰਚਾਰਜ ਸੀ.ਆਈ.ਏ. ਟੂ, ਲੁਧਿਆਣਾ ਅਤੇ ਇੰਸ: ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਜਮਾਲਪੁਰ, ਲੁਧਿਆਣਾ ਬਣਾ ਕੇ ਦੋਸ਼ੀ ਉਕਤ ਨੂੰ ਮਿਤੀ
02.01.2023 ਨੂੰ ਸਮੇਤ 2 ਪਿਸਟਲ 32 ਬੋਰ ਅਤੇ 4 ਜਿੰਦਾ ਰੌਦਾਂ ਦੇ ਕਾਬੂ ਕੀਤਾ, ਇਸ ਤੋਂ ਇਲਾਵਾ ਇਸ ਗੈਂਗਸਟਰ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਮੁਕੱਦਮੇ ਦਰਜ ਹਨ, ਖੁੱਫੀਆ ਸੋਰਸ ਰਾਹੀ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਅਜੈ ਪੰਡਿਤ ਵਲੋਂ ਜੇਲ੍ਹ ਵਿੱਚ ਬੰਦ ਕਿਸੇ ਦੋਸ਼ੀ ਨਾਲ ਸਪੰਰਕ ਕਰਕੇ ਕਿਸੇ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀਂ ਸੀ, ਜਿਸ ਨੂੰ ਪ੍ਰੋਡੈਕਸਨ ਵਾਰੰਟ ਤੇ ਜੇਲ ਵਿੱਚੋ ਲਿਆਕੇ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਸ ਗੈਂਗ ਦੇ ਹੋਰ ਮੈਂਬਰਾ ਨੂੰ ਕਾਬੂ ਕਰਨ ਲਈ ਉਕਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਦੋਸੀ ਪਾਸੋਂ ਪੁੱਛ ਗਿੱਛ ਕਰਕੇ ਹੋਰ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।

ਦੋਸ਼ੀ ਪਾਸੋਂ ਹੋਈ ਬ੍ਰਾਮਦਗੀ ਦਾ ਵੇਰਵਾ:-

1. 2 ਪਿਸਟਲ 32 ਬੋਰ

2. 4 ਜਿੰਦਾ ਰੌਂਦ

ਦੋਸ਼ੀ ਖਿਲਾਫ ਦਰਜ ਮੁਕੱਦਮਾਤ ਦਾ ਵੇਰਵਾ:-

1. ਮੁਕੱਦਮਾ ਨੰਬਰ 83 ਮਿਤੀ 23.04.202) ਅਧ 307, 506, 323, 341, 34 ਭ:ਦੰਡ ਅਤੇ 25 ਅਸਲਾ ਐਕਟ ਥਾਣਾ ਡਵੀਜਨ ਨੰਬਰ 7. ਲੁਧਿਆਣਾ। 

2. (ਪੀ.ਓ. ਮਿਤੀ 22.12.2021) 2. ਮੁਕੱਦਮਾ ਨੰਬਰ 140 ਮਿਤੀ 13.07.2020 ਅਧ 307, 34 ਭ:ਦੰਡ ਅਤੇ ਅਸਲਾ ਐਕਟ 25/27-

3. 54-59 ਥਾਣਾ ਡਵੀਜਨ ਨੰਬਰ 7, ਲੁਧਿਆਣਾ। 3. ਮੁਕੱਦਮਾ ਨੰਬਰ 244 ਮਿਤੀ 28.10.2016 ਅ/ਧ 174 ਕੁ ਦੰਡ ਥਾਣਾ ਡਵੀਜਨ ਨੰਬਰ 7, ਲੁਧਿਆਣਾ।

4. ਮੁਕੱਦਮਾ ਨੰਬਰ 206 ਮਿਤੀ 13.12.2010 ਅਧ 323, 341, 506, 148, 149 ਭ:ਦੰਡ ਥਾਣਾ ਡਵੀਜਨ ਨੰਬਰ 7, ਲੁਧਿਆਣਾ।

5. ਮੁਕੱਦਮਾ ਨੰਬਰ 264 ਮਿਤੀ 22.10.2022 ਅੱਧ 302, 307, 148, 149, 120ਬੀ ਭ:ਦੰਡ ਥਾਣਾ ਜਮਾਲਪੁਰ, ਲੁਧਿਆਣਾ।

6. ਮੁਕੱਦਮਾ ਨੰਬਰ ਸਾਲ 2022 ਅ/ਧ 307 ਭ:ਦੰਡ ਥਾਣਾ ਸਦਰ ਉਨਾ ਹਿਮਾਚਲ ਪ੍ਰਦੇਸ਼। 

7. ਮੁਕੱਦਮਾ ਨੰਬਰ 34/2015 ਅ/ਧ 473 ਭ:ਦੰਡ ਅਤੇ 61-01-14 ਆਬਕਾਰੀ ਐਕਟ ਥਾਣਾ ਡਵੀਜਨ ਨੰਬਰ 5, ਲੁਧਿਆਣਾ 

8. ਮੁਕੱਦਮਾ ਨੰਬਰ 26/2012 ਅਧ 307, 148, 149 ਭ:ਦੰਡ ਅਤੇ 25 ਅਸਲਾ ਐਕਟ ਥਾਣਾ ਡਵੀਜਨ ਨੰਬਰ 4, ਲੁਧਿਆਣਾ।

9. ਮੁਕੱਦਮਾ ਨੰਬਰ (05/2011 ਅਧ 323, 186, 353 ਭ:ਦੰਡ ਥਾਣਾ ਡਵੀਜਨ ਨੰਬਰ 3, ਲੁਧਿਆਣਾ। 

10. ਮੁਕੱਦਮਾ ਨੰਬਰ 112/2010 ਅ/ਧ 307 ਕੁ ਦੰਡ ਅਤੇ 25 ਅਸਲਾ ਐਕਟ ਥਾਣਾ ਡਵੀਜਨ ਨੰਬਰ 6, ਲੁਧਿਆਣਾ।

11. ਮੁਕੱਦਮਾ ਨੰਬਰ 174/2008 ਅ/ਧ 406, 498 ਭ:ਦੰਡ ਥਾਣਾ ਜੋਧੇਵਾਲ, ਲੁਧਿਆਣਾ।

No comments:

Post a Comment

Popular News