Friday, January 13, 2023
ਡੀ.ਜੀ.ਪੀ., ਪੰਜਾਬ ਵੱਲੋਂ ਪੀ.ਸੀ.ਆਰ. ਨੂੰ ਲੋਹੜੀ ਦਾ ਤੋਹਫਾ
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ, ਸ਼੍ਰੀ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਵੱਲੋਂ ਅੱਜ ਮਿਤੀ 13-01-2023 ਨੂੰ ਪੁਲਿਸ ਲਾਈਨ ਲੁਧਿਆਣਾ ਵਿਖੇ ਪੀ.ਸੀ.ਆਰ. ਕਰਮਚਾਰੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਸ੍ਰੀ ਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ., ਜੇ.ਸੀ.ਪੀ. ਸਥਾਨਕ ਲੁਧਿਆਣਾ, ਸ੍ਰੀ ਰਵਚਰਨ ਸਿੰਘ ਬਰਾੜ, ਪੀ.ਪੀ.ਐਸ., ਜੇ.ਸੀ.ਪੀ. ਰੂਰਲ ਲੁਧਿਆਣਾ, ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ., ਡੀ.ਸੀ.ਪੀ. ਇੰਨਵੈਸਟੀਗੇਸ਼ਨ, ਲੁਧਿਆਣਾ, ਸ੍ਰੀ ਸਮੀਰ ਵਰਮਾ, ਪੀ.ਪੀ.ਐਸ., ਏ.ਡੀ.ਸੀ.ਪੀ., ਓਪਰੇਸ਼ਨ ਕਮ ਟ੍ਰੈਫਿਕ, ਲੁਧਿਆਣਾ, ਸ਼੍ਰੀ ਰਵਿੰਦਰ ਸਿੰਘ, ਪੀ.ਪੀ.ਐਸ., ਏ.ਸੀ.ਪੀ. ਸਥਾਨਕ ਲੁਧਿਆਣਾ ਅਤੇ ਸ੍ਰੀ ਸੋਮ ਨਾਥ, ਪੀ.ਪੀ.ਐਸ., ਏ.ਸੀ.ਪੀ. ਲਾਇਸੰਸਿੰਗ, ਲੁਧਿਆਣਾ ਵੀ ਸ਼ਾਮਲ ਹੋਏ।ਮਾਨਯੋਗ ਡੀ.ਜੀ.ਪੀ., ਪੰਜਾਬ ਵੱਲੋਂ ਸਖਤ ਲੋੜ ਦੇ ਮੌਸਮ ਵਿੱਚ ਡਿਊਟੀ ਕਰ ਰਹੇ ਕਮਿਸ਼ਨਰੇਟ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਪੀ.ਸੀ.ਆਰ. ਕਰਮਚਾਰੀਆਂ ਦਾ ਮਨੋਬਲ ਵਧਾਉਣ ਅਤੇ ਹੌਸਲਾ ਅਫਜਾਈ ਲਈ ਉਹਨਾਂ ਨੂੰ ਲੋਹੜੀ ਦੇ ਤੋਹਫੇ ਵਜੋਂ ਗਰਮ ਅਤੇ ਵਾਟਰ ਪਰੂਫ 600 ਜੈਕਟਾਂ ਦਿੱਤੀਆਂ ਗਈਆਂ, ਜੋ ਇਹਨਾਂ ਜੈਕਟਾਂ ਦਾ ਡਿਜਾਇਨ ਸ੍ਰੀ ਸਮੀਰ ਵਰਮਾ, ਪੀ.ਪੀ.ਐਸ., ਏ.ਡੀ.ਸੀ.ਪੀ., ਓਪਰੇਸ਼ਨ ਕਮ ਟ੍ਰੈਫਿਕ, ਲੁਧਿਆਣਾ ਵੱਲੋਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਤਿਆਰ ਕਰਵਾਇਆ ਗਿਆ, ਜਿਸ ਨੂੰ ਮਾਨਯੋਗ ਡੀ.ਜੀ.ਪੀ., ਪੰਜਾਬ ਵੱਲੋਂ ਅਰਦ ਕੀਤਾ ਗਿਆ ਸੀ।ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿਤੀਆਂ ਗਈਆਂ ਅਤੇ ਵਧੀਆ ਡਿਊਟੀ ਕਰਨ ਲਈ ਹਦਾਇਤ ਕੀਤੀ ਗਈ।
Subscribe to:
Post Comments (Atom)
No comments:
Post a Comment