Tuesday, December 20, 2022

ਲੁਧਿਆਣਾ ਵਿਖੇ ਪੰਜਾਬ ਵਣ ਡਰਾਇਵਰ ਯੂਨੀਅਨ ਦੀ ਮੀਟਿੰਗ,ਚ ਹੋਏ ਅਹਿਮ ਫੈਸਲੇ

ਲੁਧਿਆਣਾ 19 ਦਸੰਬਰ - ਪੰਜਾਬ ਵਣ ਤੇ ਜੰਗਲੀ ਜੀਵ ਡਰਾਇਵਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਹਿਲ ਸਿੰਘ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਮੰਡਲਾਂ ਵਿਚ ਕੰਮ ਕਰਦੇ ਡਰਾਈਵਰਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਿੱਚ ਵੱਗ ਵੱਖ ਮੰਡਲਾਂ ਵਿਚ ਕੰਮ ਕਰਦੇ ਡਰਾਈਵਰਾ ਨੂੰ ਰੇਗੂਲਰ ਕੀਤਾ ਜਾਵੇ , ਡਰਾਇਵਰ ਦੀ ਨੌਕਰੀ ਦੌਰਾਨ ਮੌਤ ਹੋ ਜਾਣ ਤੇ ਪਰਿਵਾਰ ਦੇ ਮੈਂਬਰ ਨੂੰ ਤਰਸ ਦੇ ਆਧਾਰ ਤੇ ਨੋਕਰੀ ਦਿੱਤੀ ਜਾਵੇ ,ਸਰਕਾਰੀ ਵਾਹਨਾਂ ਅਤੇ ਡਰਾਈਵਰਾਂ ਦੇ ਸੁਰੱਖਿਆ ਬੀਮੇ ਸਰਕਾਰੀ ਤੌਰ ਤੇ ਕਰਵਾਏ ਜਾਣ  ਅਤੇ ਸਮੇ ਸਿਰ ਵਾਹਨਾਂ ਦੀ ਮੈਟੀਨਸ ਕਾਰਵਾਊਣ ਲਈ ਫੰਡ ਜਾਰੀ ਕੀਤੇ ਜਾਣ ਅਤੇ ਡਰਾਈਵਰਾਂ ਦੇ ਰਹਿਣ ਲਈ ਸਰਕਾਰੀ ਰਿਹਾਇਸ਼ ਸਰਕਾਰੀ ਕੁਆਰਟਰ ਦੇ ਪ੍ਰਬੰਧ ਕੀਤੇ ਜਾਣ ਅਤੇ ਵਿਭਾਗੀ ਸ਼ਨਾਖ਼ਤੀ ਕਾਰਡ ਜ਼ਾਰੀ ਕੀਤੇ ਜਾਣ ਆਦਿ ਮੰਗਾਂ ਪੰਜਾਬ ਸਰਕਾਰ ਪਾਸੋ ਮੰਗੀਆਂ ਗਈਆਂ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਡਰਾਈਵਰ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੀਟਿੰਗ ਵਿੱਚ ਸੁਬਾਈ ਆਗੂ  ਜਗਦੀਪ ਸਿੰਘ , ਮਹੇਸ਼ ਮਲਹੋਤਰਾ, ਵਿਕਾਸ ਅੰਬਾ, ਪ੍ਰਕਾਸ਼ ਸਿੰਘ, ਅਵਤਾਰ ਸਿੰਘ,ਰਾਜਾ ਰਾਮ, ਮਨਜੀਤ ਸਿੰਘ,ਪੂਰਨ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਰਾਮ, ਲਵਪ੍ਰੀਤ ਸਿੰਘ,ਨਵੁਨ ਕੁਮਾਰ, ਹਰਬੰਸ ਲਾਲ, ਧਰਮਿੰਦਰ ਸਿੰਘ, ਕੁਲਦੀਪ ਸ਼ਰਮਾ, ਰਾਕੇਸ਼ ਸ਼ਰਮਾ , ਜਗਤਾਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

No comments:

Post a Comment

Popular News