Tuesday, December 20, 2022

ਨਵਾਂਸ਼ਹਿਰ ਡਿਪੂ ਦੀ ਸਵਾਰੀਆਂ ਨਾਲ ਭਰੀ ਸਰਕਾਰੀ ਬਸ ਨੂੰ ਅਨਟਰੇਂਡ ਡਰਾਈਵਰ ਹੁਸਿ਼ਆਰਪੁਰ ਲੈ ਕੇ ਪੁੱਜਾ


ਅੱਜ ਹੁਸਿ਼ਆਰਪੁਰ ਬਸ ਸਟਂੈਡ ਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇਕ ਨਵਾਂਸ਼ਹਿਰ ਡਿਪੂ ਦੀ ਸਵਾਰੀਆਂ ਨਾਲ ਭਰੀ ਸਰਕਾਰੀ ਬਸ ਨੂੰ ਅਨਟਰੇਂਡ ਡਰਾਈਵਰ ਹੁਸਿ਼ਆਰਪੁਰ ਲੈ ਕੇ ਪੁੱਜਾ ਜੋ ਕਿ ਅਜੇ ਬਸ ਚਲਾਉਣ ਦੀ ਟਰੇਨਿੰਗ ਹਾਸਿਲ ਕਰ ਰਿਹਾ ਹੈ ਤੇ ਜਿਵੇਂ ਹੀ ਇਹ ਬਸ ਹੁਸਿ਼ਆਰਪੁਰ ਬਸ ਸਟੈਂਡ ਅੰਦਰ ਪੁੱਜੀ ਤਾਂ ਮੌਕੇ ਤੇ ਮੌਜੂਦ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟ੍ਰੈਕਟ ਵਰਵਰ ਯੂਨੀਅਨ ਦੇ ਆਗੂਆਂ ਵਲੋਂ ਬਸ ਖਾਲੀ ਕਰਵਾ ਲਈ ਤੇ ਮੁੜ ਰਵਾਨਾ ਨਹੀਂ ਹੋਣ ਦਿੱਤਾ। ਇਸ ਮੌਕੇ ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਠੇਕਾ ਭਰਤੀ ਨੂੰ ਲੈ ਕੇ  ਉਹ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਫਿਰ ਆਊਟਸੋਰਸ ਤੇ ਨੌਜਵਾਨਾਂ ਨੂੰ ਭਰਤੀ ਕਰੀ ਜਾ ਰਹੀ ਹੈ ਜੋ ਕਿ ਨੌਜਵਾਨਾਂ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਅੱਜ

ਨਵਾਂਸ਼ਹਿਰ ਡਿਪੂ ਦੀ ਇਕ ਬਸ ਹੁਸਿ਼ਆਰਪੁਰ ਪੁੱਜੀ ਤਾਂ ਬਸ ਦਾ ਡਰਾਈਵਰ ਉਸ ਵਿਚ ਨਹੀਂ ਸੀ ਤੇ ਬਸ ਚਲਾਉਣ ਦੀ ਟਰੇਨਿੰਗ ਲੈ ਰਿਹਾ ਨੌਜਵਾਨ ਉਸ ਬਸ ਨੂੰ ਜੋ ਕਿ ਸਵਾਰੀਆ ਨਾਲ ਭਰੀ ਹੋਈ ਸੀ, ਨੂੰ ਚਲਾ ਕੇ ਇਥੇ ਲਿਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਬਸ ਦੇ ਡਰਾਈਵਰ ਅਤੇ ਕਡੰਕਟਰ ਦੀ ਵੀ ਪੂਰੀ ਤਰ੍ਹਾਂ ਨਾਲ ਮਿਲੀਭੁਗਤ ਹੈ ਤੇ ਜੇਕਰ ਇਸ ਦੌਰਾਨ ਕੋਈ ਹਾਦਸਾ ਵਾਪਰ ਜਾਂਦਾ ਤਾਂ ਇਸ ਲਈ ਜਿ਼ੰਮੇਵਾਰ ਕੌਣ ਹੁੰਦਾ।ਦੂਜੇ ਪਾਸੇ ਟਰੇਨਿੰੰਗ ਲੈ ਰਹੇ ਡਰਾਈਵਰ ਨੇ ਕਿਹਾ ਕਿ ਬਸ ਦਾ ਡਰਾਈਵਰ ਜੈਤੋਂ ਵਿਖੇ ਬਿਮਾਰ ਹੋਣ ਕਾਰਨ ਉਤਰ ਗਿਆ ਸੀ ਜਿਸ ਕਾਰਨ ਅੱਗੇ ਉਹ ਬਸ ਲੈ ਕੇ ਆਇਆ ਏ। ਇਸ ਸਬੰਧੀ ਜਦੋਂ ਬਸ ਦੇ ਕਡੰਕਟਰ ਨਾਲ ਗੱਲਬਾਤ ਕੀਤੀ ਤਾਂ ਉਹ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੋਇਆ ਤੇ ਆਪਣਾ ਪੱਲਾ ਝਾੜਦਾ ਹੀ ਨਜ਼ਰ ਆਇਆ।

No comments:

Post a Comment

Popular News