Saturday, November 5, 2022

ਹੋਸ਼ਿਆਪੁਰ ਵਿੱਚ ਹੋਇਆ ਵੱਖ ਵੱਖ ਚੋਰੀ ਅਤੇ ਲੁੱਟ ਦੀਆ ਦੋ ਵਾਰਦਾਤਾਂ, ਪੁਲਿਸ ਕਰ ਰਹੀ ਦੋਸ਼ੀਆਂ ਦੀ ਭਾਲ

(ਦੀਪਕ ਅਗਨੀਹੋਤਰੀ) ਹੁਸਿ਼ਆਰਪੁਰ ਦੇ ਪ੍ਰਸਿੱਧ ਵੈਦ ਡਾ. ਰੂਬਲ ਨੂੰ ਅੱਜ ਪਿੰਡ ਚੌਹਾਨ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਏ ਤੇ ਲੁਟੇਰਿਆਂ ਵਲੋਂ ਵੈਦ ਤੋਂ 1 ਲੱਖ 35000 ਰੁਪਏ ਦੀ ਨਕਦੀ ਲੁੱਟੀ ਗਈ ਐ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵਲੋਂ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਡਾ. ਰੂਬਲ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਆਪਣੇ ਹਸਪਤਾਲ ਤੋਂ ਘਰ ਜਾ ਰਹੇ ਸੀ ਤੇ ਜਦੋਂ ਚੌਹਾਨ ਨਜ਼ਦੀਕ ਪਹੁੰਚੇ ਤਾਂ ਸੜਕ ਤੇ ਇਕ ਬਿਨਾਂ ਨੰਬਰੀ ਬਲੈਰੋ ਗੱਡੀ ਜਿਸ ਅੱਗੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ, ਨਾਲ ਖੜ੍ਹੇ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਲਾਲ ਕਪੜਾ ਦਿਖਾ ਕੇ ਰੋਕਣ ਦੀ ਕੋਸ਼ਸ਼ ਕੀਤੀ ਤੇ ਜਦੋਂ ਉਹ ਰੁਕੇ ਤਾਂ ਗੱਡੀ ਚ 2 ਵਿਅਕਤੀ ਆ ਕੇ ਬੈਠ ਗਏ ਜਿਨ੍ਹਾਂ ਵਲੋਂ ਉਨ੍ਹਾਂ ਤੇ ਪਿਸਤੌਲ ਤਾਣ ਦਿੱਤੀ ਤੇ ਗੱਡੀ ਚ ਪਈ 1 ਲੱਖ 35 ਹਜ਼ਾਰ ਦੀ ਨਕਦੀ ਲੁੱਟ ਲਈ। ਵੈਦ ਰੂਬਲ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਤੇ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ ਏ ਤੇ ਕਿਹਾ ਐ ਨਸ਼ੇ ਕਾਰਨ ਹੀ ਅਜਿਹੀਆਂ ਘਟਨਾਵਾਂ ਚ ਇਜ਼ਾਫਾ ਹੋ ਰਿਹਾ ਏ।ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

II News : ਮਾਹਿਲਪੁਰ ਮਾਹਿਲਪੁਰ ਸ਼ਹਿਰ ਦੇ ਮੁੱਖ਼ ਚੌਂਕ ਵਿਚ ਜਿੱਥੇ ਪੁਲਸ ਦਾ ਨਾਕਾ ਹਰ ਵੇਲੇ ਮੁਸਤੈਦ ਰਹਿੰਦਾ ਹੈ ਵਿਖ਼ੇ ਸਥਿਤ ਹਰਸ਼ ਮਨੀ ਚੇਂਜਰ ਦੀ ਦੁਕਾਨ 'ਤੇ ਆਏ ਤਿੰਨ ਪ੍ਰਵਾਸੀ ਮਜ਼ਦੂਰ ਨੌਜਵਾਨ ਜਿਨ੍ਹਾਂ ਵਿਚ ਇੱਕ ਬੱਚਾ ਵੀ ਸੀ ਦੁਕਾਨ ਤੋਂ ਢਾਈ ਲੱਖ਼ ਰੁਪਏ ਤੋਂ ਵੱਧ ਦੀ ਨਗਦੀ ਅਤੇ ਢਾਈ ਲੱਖ਼ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਲੈ ਕੇ ਫ਼ਰਾਰ ਹੋ ਗਏ | ਮੁੱਖ਼ ਚੌਂਕ ਵਿਚ ਸਥਿਤ ਇਸ ਦੁਕਾਨ ਤੋਂ ਮਾਹਿਲਪੁਰ ਪੁਲਸ ਦਾ ਨਾਕਾ ਮਹਿਜ 20 ਫ਼ੁੱਟ ਦੀ ਦੂਰੀ 'ਤੇ ਹੈ | ਦੁਕਾਨ ਮਾਲਕ ਨਰੇਸ਼ ਕੁਮਾਰ ਲਵਲੀ ਪੁੱਤਰ ਲਾਲਾ ਰਾਮ ਜੀ ਦਾਸ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਦੋ ਵਿਅਕਤੀ ਜੋ ਆਪਣੇ ਆਪ ਨੂੰ  ਗੋਲ ਗੱਪੇ ਵੇਚਣ ਵਾਲੇ ਦੱਸ ਰਹੇ ਸਨ ਅਤੇ ਗ੍ਰਾਹਕ ਵਲੋਂ ਮਿਲਿਆ ਇੱਕ ਵਿਦੇਸ਼ੀ ਕਰੰਸੀ ਦਾ ਨੋਟ ਬਦਲਣ ਲਈ ਆਏ | ਉਸ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਗੱਲਾ ਕਰ ਰਿਹਾ ਸੀ ਤਾਂ ਪਿਛਲੇ ਪਾਸੇ ਖ਼ੜਾ ਇੱਕ ਬੱਚਾ ਜਿਸ ਨੇ ਹੱਥ 'ਤੇ ਲਿਫ਼ਾਫਾ ਚਾੜ੍ਹਿਆ ਹੋਇਆ ਸੀ ਉਸ ਦੀ ਢਾਈ ਲੱਖ਼ ਦੀ ਭਾਰਤੀ ਅਤੇ ਢਾਈ ਲੱਖ਼ ਤੋਂ ਵੱਧ ਦੀ ਵਿਦੇਸ਼ ਕਰੰਸੀ ਲੈ ਕੇ ਫ਼ਰਾਰ ਹੋ ਗਏ | ਮਾਹਿਲਪੁਰ ਪੁਲਸ ਸ਼ਹਿਰ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਰਹੀ ਹੈ |

No comments:

Post a Comment

Popular News