Wednesday, November 2, 2022

ਬਸਪਾ ਪ੍ਰਧਾਨ ਅਤੇ ਪਰਿਵਾਰ ਵਲੋਂ ਨੂੰਹ ਦੀ ਸ਼ਰੇਆਮ ਕੁੱਟਮਾਰ


ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ 'ਚ ਬਸਪਾ ਪ੍ਰਧਾਨ ਅਤੇ ਉਸ ਦੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ  ਸ਼ਰੇਆਮ ਗਲੀ ਵਿਚ ਡਾਂਗਾ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਿਤ ਔਰਤ ਮਨਜੀਤ ਕੌਰ ਦਾ ਸਿਰਫ਼ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਗਰੀਬੀ ਨੂੰ  ਦੂਰ ਕਰਨ ਲਈ ਆਪਣੀ ਸਭ ਤੋਂ ਵੱਡੀ ਲੜਕੀ ਨੂੰ  ਕਰਜ ਚੁੱਕ ਦੁਬਈ ਭੇਜ ਦਿੱਤਾ ਅਤੇ ਸਹੁਰਾ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਦਿਓਰ ਪਰਮਿੰਦਰ ਸਿੰਘ ਜੋਹਨੀ, ਸੱਸ ਬਲਜੀਤ ਕੌਰ ਨੇ ਆਪਣੀ ਨੂੰ ਹ ਨੂੰ  ਘਰ ਤੋਂ ਬਾਹਰ ਘੜੀਸ ਕੇ ਗਲੀ ਵਿਚ ਡਾਂਗਾਂ ਨਾਲ ਕੁੱਟਿਆ | ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੀ ਹਕਰਤ ਵਿਚ ਆ ਗਈ ਅਤੇ ਉਸ ਨੇ ਪੀੜਿਤ ਮਨਜੀਤ ਕੌਰ ਦੇ ਬਿਆਨਾਂ 'ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |

No comments:

Post a Comment

Popular News