ਚੰਡੀਗੜ੍ਹ : ਆਪ੍ਰੇਸ਼ਨ ਅੰਮ੍ਰਿਤਪਾਲ ਬਾਰੇ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਹੈ। ਸਾਰੇ ਜ਼ਿਲ੍ਹਿਆਂ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰੀ ਏਜੰਸੀ ਤੋਂ ਵੀ ਮਦਦ ਮਿਲ ਰਹੀ ਹੈ। ਸ. ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਬ੍ਰੇਜਾ ਕਾਰ ਬਰਾਮਦ ਹੋਈ ਹੈ, ਜਿਸ ਵਿੱਚ ਚਾਰ ਲੋਕ ਸਵਾਰ ਸਨ। ਇਨ੍ਹਾਂ ਨੇ ਅੰਮ੍ਰਿਤਪਾਲ ਦੇ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਗੱਡੀ ਵਿੱਚੋ 315 ਬੋਰ ਰਾਈਫਲ ਮਿਲੀ ਹੈ। ਗੱਡੀ ਵਿੱਚੋ ਅੰਮ੍ਰਿਤਪਾਲ ਦੇ ਕਪੜੇ ਬਰਾਮਦ ਹੋਏ ਹਨ। ਅੰਮ੍ਰਿਤਪਾਲ ਨੰਗਲ ਅੰਬੀਆ ਗਿਆ ਸੀ, ਜਿੱਥੇ ਉਸ ਨੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਕੱਪੜੇ ਬਦਲ ਕੇ ਪੈਂਟ ਸ਼ਰਟ ਪਾ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਭਗੌੜੇ ਅੰਮ੍ਰਿਤਪਾਲ ਦੀਆਂ ਕੁਝ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ | ਨਾਲ ਹੀ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਸਾਨੂੰ ਪਤਾ ਨਹੀਂ ਕਿ ਅੰਮ੍ਰਿਤਪਾਲ ਕਿਸ ਰੂਪ 'ਚ ਭੇਸ ਬਦਲ ਕੇ ਭੱਜਿਆ ਹੈ ਪਰ ਪੁਲਿਸ ਨੇ ਇਹ ਦਾਅਵਾ ਜ਼ਰੂਰ ਕੀਤਾ ਹੈ ਕਿ ਅੰਮ੍ਰਿਤਪਾਲ ਮੋਟਰਸਾਈਕਲ ਤੇ ਪੈਂਟ ਸ਼ਰਟ ਪਾ ਕੇ ਫਰਾਰ ਹੋ ਗਿਆ ਹੈ |
Subscribe to:
Post Comments (Atom)
No comments:
Post a Comment