Friday, March 24, 2023

ਸਰਕਾਰ ਦਾ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦਾ ਟੀਚਾ : ਸਿਵਲ ਸਰਜਨ ਡਾ. ਹਿਤਿੰਦਰ ਕੌਰ #indialive24 #punjab #ludhiana

ਜ਼ਿਲ੍ਹੇ ਦੇ ਸਾਰੇ ਸਿਹਤ ਕੇਦਰਾਂ 'ਚ ਮੁਫ਼ਤ ਦਿੱਤੀ ਜਾਂਦੀ ਹੈ ਟੀ ਬੀ ਦੀ ਦਵਾਈ – ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਆਸ਼ੀਸ਼ ਚਾਵਲਾ 

ਲੁਧਿਆਣਾ 24 ਮਾਰਚ - ਵਿਸ਼ਵ ਟੀ.ਬੀ ਦਿਵਸ ਮੌਕੇ ਸਿਵਲ ਸਰਜਨ ਡਾ: ਹਿਤਿੰਦਰ ਕੌਰ ਅਤੇ ਜਿਲ੍ਹਾ ਟੀ.ਬੀ ਅਫ਼ਸਰ ਡਾ: ਆਸ਼ੀਸ਼ ਚਾਵਲਾ ਵਲੋਂ ਸਿਵਲ ਹਸਪਤਾਲ ਵਿਖੇ ਲੋਕਾਂ ਨੂੰ ਟੀ.ਬੀ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਡਾ: ਹਿਤਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਵਿਸ਼ਵ ਟੀਬੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਸਾਡੇ ਸਾਰੇ ਕੇਂਦਰਾਂ ਵਿੱਚ ਟੀ.ਬੀ. ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਇਹ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਤਪਦਿਕ ਦੇ ਖਾਤਮੇ ਲਈ ਸਰਕਾਰ ਨੇ 2025 ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਲੋਕ ਲਹਿਰ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੇ ਨਾਲ—ਨਾਲ ਆਮ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਇੱਕ ਸਰਕਾਰੀ ਸੰਸਥਾ ਵਿੱਚ ਰਜਿਸਟਰਡ ਹਰੇਕ ਟੀਬੀ ਮਰੀਜ਼ ਨੂੰ 500 ਰੁਪਏ ਪੌਸ਼ਟਿਕ ਭੋਜਨ ਲਈ ਦਿੱਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਤਪਦਿਕ ਦੀ ਸਹੀ ਅਤੇ ਜਲਦ ਜਾਂਚ ਲਈ ਥੁੱਕ ਦੀ ਮੁਫ਼ਤ ਜਾਂਚ, ਛਾਤੀ ਦਾ ਐਕਸਰੇ, ਸੀ.ਬੀ. ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨ ਰਾਹੀਂ ਟੀ.ਬੀ ਦੀ ਬਿਮਾਰੀ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ। ਜਿਲ੍ਹਾ ਟੀ.ਬੀ ਅਫ਼ਸਰ ਡਾ: ਅਸ਼ੀਸ਼ ਚਾਵਲਾ  ਨੇ ਦੱਸਿਆ ਕਿ ਟੀ.ਬੀ ਦਾ ਜਲਦ ਪਤਾ ਲਗਾ ਕੇ ਅਤੇ ਸਮੇਂ ਸਿਰ ਇਲਾਜ਼ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਮ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਟੀਬੀ ਮੌਤ ਦਾ ਕਾਰਨ ਬਣਦੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਸਮੇਂ ਸਿਰ ਜਾਂਚ ਅਤੇ ਇਲਾਜ ਇਸ ਬਿਮਾਰੀ ਤੋਂ 100 ਪ੍ਰਤੀਸ਼ਤ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਬਿਮਾਰੀ ਦੇ ਲੱਛਣਾਂ ਬਾਰੇ

ਬੋਲਦਿਆਂ ਕਿਹਾ ਕਿ ਲਗਾਤਾਰ 4 ਹਫ਼ਤਿਆਂ ਤੱਕ ਖੰਘ, ਥੁੱਕ ਵਿੱਚ ਖ਼ੂਨ ਆਉਣਾ, ਭਾਰ ਘਟਣਾ, ਰਾਤ ਨੂੰ ਹਲਕਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿੱਚ ਥੁੱਕ ਅਤੇ ਟੀ.ਬੀ. ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ ਅਤੇ ਨੁੱਕਰ ਨਾਟਕ ਵੀ ਕੀਤਾ ਗਿਆ। ਇਸ ਮੋਕੇ ਟੀਬੀ ਦੇ ਰਜਿਸਟਰ ਮਰੀਜ਼ਾਂ ਨੂੰ ਰਾਸ਼ਨ ਵੰਡਿਆਂ ਗਿਆ। ਇਸ ਮੌਕੇ ਐਸ ਐਮ ਓ ਆਈ ਮੋਬਾਇਲ ਡਾ ਮੰਨੂੰ ਵਿਜ ਅਤੇ ਸਿਵਲ ਹਸਪਤਾਲ ਦੇ ਐਸ ਐਮ ਓ ਡਾ ਅਮਰਜੀਤ ਕੌਰ ਵੀ ਹਾਜ਼ਰ ਸਨ।

No comments:

Post a Comment

Popular News