Friday, February 3, 2023

ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਨੇ ਚਾਰਜ ਸੰਭਾਲਦਿਆਂ ਹੀ ਕੰਮਾਂ ਦਾ ਲਿਆ ਜਾਇਜ਼ਾ

ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਨੇ ਚਾਰਜ ਸੰਭਾਲਦਿਆਂ ਹੀ ਕੰਮਾਂ ਦਾ ਲਿਆ ਜਾਇਜ਼ਾ ਵਿਭਾਗ ਅੰਦਰ ਕੰਮਾਂ ਵਿੱਚ ਭੇਜੀ ਲਿਆਉਣ ਲਈ ਮੁਲਾਜਮਾਂ, ਮੀਡੀਆ ਅਤੇ ਟ੍ਰਾਂਸਪੋਰਟ ਯੂਨੀਅਨ ਦੇ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਅਤੇ ਡਰਾਈਵਿੰਗ ਟੈਸਟ ਟਰੈਕ ਦਾ ਕੀਤਾ ਦੌਰਾ। ਲੁਧਿਆਣਾ 2 ਫਰਵਰੀ ਲੁਧਿਆਣਾ ਦੇ ਟ੍ਰਾਂਸਪੋਰਟ ਵਿਭਾਗ ਦੇ ਆਰ.ਟੀ.ਏ ਵੱਜੋਂ ਡਾ. ਪੂਨਮ ਪ੍ਰੀਤ ਕੌਰ ਨੇ ਚਾਰਜ ਸੰਭਾਲਣ ਉਪਰੰਤ ਦਫਤਰ ਦੇ ਸਮੁੱਚੇ ਕਮਰਿਆਂ ਅੰਦਰ ਜਿੱਥੇ ਰਿਕਾਰਡ ਰੂਮ ਦਾ ਜਾਇਜ਼ਾ ਲਿਆ ਸਾਰੇ ਦਫਤਰ ਦੌਰਾ ਕੀਤਾ ਅਤੇ ਦਫਤਰ ਦੇ ਸਮੁੱਚੇ ਮੁਲਾਜਮਾਂ ਨਾਲ ਮੀਟਿੰਗ ਕਰਕੇ ਪੈਂਡਿੰਗ ਕੌਮਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਮਿਲਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਉਪਰੰਤ ਮੁਲਾਜ਼ਮਾਂ ਨੂੰ ਦਫਤਰੀ ਹੁਕਮ ਜਾਰੀ ਕੀਤੇ ਕਿ ਉਹ ਪਬਲਿਕ ਦੇ ਹਿੱਤਾਂ ਨੂੰ ਪਹਿਲ ਦੇਣ ਅਤੇ ਆਪੇ ਆਪਣੀ ਸੀਟ ਦੀ ਪੈਂਡੈਂਸੀ ਨੂੰ ਜਲਦ ਤੋਂ ਜਲਦ ਨਿਪਟਾਰਾ ਕਰਣ। ਇਸ ਤੋਂ ਇਲਾਵਾ ਉਹਨਾਂ ਨੇ ਸਟਾਫ ਦੀ ਘਾਟ ਦਾ ਨੋਟਿਸ ਲਈ ਵੀ ਉੱਚ ਅਧਿਕਾਰੀਆਂ ਨੂੰ ਵੀ ਪੱਤਰ ਲਿਖਿਆ । ਸਟਾਫ ਨੂੰ ਇਹ ਵੀ ਹਦਾਇਤ ਕੀਤੀ ਆਪਣੀ ਸੀਟ ਤੋਂ ਉਠ ਕੇ ਕੋਰਟ ਜਾਂ ਹੋਰ ਸਰਕਾਰੀ ਰੁਝੇਵਿਆਂ ਸਬੰਧੀ ਮੂਵਮੈਂਟ ਰਜਿਸਟਰ ਵਿੱਚ ਐਂਟਰੀ ਪਾਈ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ THEME ਤੇ ਹੀ ਛੁੱਟੀ ਅਪਲਾਈ ਕੀਤੀ ਜਾਵੇ। ਲਿਹਾਜਾ ਡਾਕਟਰ ਪੂਨਮਪ੍ਰੀਤ ਕੌਰ ਨੇ ਡਰਾਈਵਿੰਗ ਟੈਸਟ ਟ੍ਰੈਕ ਤੇ ਰੋਜਾਨਾ ਚੈਕਿੰਗ ਕਰਕੇ ਲਾਇਸੈਂਸ ਬਣਾਉਣ ਦੇ ਕੰਮ ਦਾ ਜਾਇਜਾ ਲਿਆ।ਉਥੇ ਮੌਜੂਦ ਲੋਕਾਂ ਨੂੰ ਕੰਮ ਕਰਵਾਉਣ ਸਮੇਂ ਆ ਰਹੀਆਂ ਪਰੇਸ਼ਾਨੀਆਂ ਨੂੰ ਸੁਣਿਆ ਅਤੇ ਲੋਕਾਂ ਦੀ ਸੁਵਿਧਾ ਲਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਸਤਾਵੇਜ਼ ਚੈੱਕ ਕਰਨ ਸਬੰਧੀ ਦੇ ਕਾਊਂਟਰ ਲਗਾਏ ਜਾਣ।ਆਰ.ਟੀ.ਏ ਨੇ ਕਿਹਾ ਕਿ ਟ੍ਰੈਕ ਤੇ ਸੀ.ਸੀ.ਟੀ.ਵੀ.ਸਰਵੇਲੈਂਸ, ਹੈਲਪਡੈਸਕ,ਸ਼ਾਇਨ ਬੋਰਡ, ਚੌਕੀਦਾਰ, ਸਿਟਿੰਗ , ਟਾਅਲਟ, ਪੀਣ ਦਾ ਪਾਣੀ ਆਦਿ ਦੀ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।

ਆਮ ਲੋਕਾਂ ਨੂੰ ਗੱਡੀਆਂ ਦੀ ਫਿਟਨੇਸ ਪਾਸਿੰਗ ਲਈ ਆ ਰਹੀਆਂ ਪਰੇਸ਼ਾਨੀਆਂ ਦਾ ਜਾਇਜ਼ਾ ਲੈਣ ਲਈ ਟਰਾਂਸਪੋਰਟ ਯੂਨੀਅਨਾਂ ਦੇ ਆਗੂਆਂ ਅਤੇ ਐਮ. ਵੀ. ਆਈ. ਨਾਲ ਅਹਿਮ ਮੀਟਿੰਗ ਕੀਤੀ ਗਈ। ਐਮ.ਪੀ.ਆਈ ।ਨੇ ਦੱਸਿਆ ਕਿ ਲੁਧਿਆਣਾ ਵਿਖੇ ਦੋ ਐਮ.ਪੀ.ਆਈ ਦੀਆਂ ਪੋਸਟਾਂ ਹਨ ਪਰ ਸਿਰਫ ਇੱਕ ਹੀ ਐੱਮ.ਪੀ.ਆਈ ਬੇਨਾਤ ਹੈ ਜਿਸ ਪਾਸ ਪੇਸ਼ਿਆਰਪੁਰ ਦਾ ਵੀ ਚਾਰਜ ਹੈ ਆਰ.ਟੀ.ਏ ਵੱਲੋਂ ਹਦਾਇਤ ਕੀਤੀ ਗਈ ਕਿ ਹੁਣ ਸਾਹਣੇਵਾਲ ਮੰਡੀ ਵਿਖੇ ਗੱਡੀਆਂ ਦੀ ਪਾਸਿੰਗ ਦੋ ਦਿਨ ਜਗਾ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੋਵੇਗੀ । ਆਰ.ਟੀ.ਏਹ ਵੱਲੋਂ 8 ਫਰਵਰੀ ਨੂੰ ਪਾਸਿੰਗ ਸਬੰਧੀ ਜਾਰੀ ਹੋਣ ਵਾਲੀ ਆਨ ਲਾਈਨ ਸੁਵਿਧਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਹ ਵਾਲ ਮੰਡੀ ਦਿਖੇ ਪਾਸੋਂਗ ਕਰਾਉ ਲਈ ਲੋਕਾਂ ਨੂੰ ਦਾਹਨ ਪੋਰਟਲ ਤੇ ਆਨਲਾਈਨ ਸਲਾਟ ਮਿਲੇਗਾ । ਐਮ.ਵੀ.ਆਈ ਵੱਲੋਂ ਜੀਓ ਫੌਸਿਸ ਰਾਹੀਂ ਕਬੜ ਫੋਟੋ ਖਿਚੀ ਜਾਵੇਗੀ ਜਿਸ ਵਿਚ ਹਰ ਗੱਡੀ ਦਾ ਦੋ ਕਿਲੋਮੀਟਰ ਦੇ ਘੇਰੇ ਅੰਦਰ ਪੈਣਾ ਲਾਜ਼ਮੀ ਹੋਵੇਗਾ ਇਸ ਨਾਲ ਪਾਸਿੰਗ

ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹਵੇਗੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਖਿਲਾਫ ਸਖਤ ਰਚੇਈਆਂ ਵਰਤਦਿਆਂ ਹੋਇਆ ਆਰ.ਟੀ.ਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਰ.ਟੀ.ਏ ਦਫਤਰ ਜਾ ਆਟੋਮੇਟਿਡ ਡਰਾਵਿੰਗ ਟੈਸਟ ਟ੍ਰੈਕ ਤੇ ਸੇਵਾਵਾਂ ਲਈ ਸਰਕਾਰ ਵੱਲੋਂ ਨਿਰਧਾਰਤ ਫੀਸ ਆਨਲਾਈਨ ਜਮਾਂ ਕਰਵਾ ਕਿ ਸੇਵਾਵਾਂ ਲਈਆ ਜਾਂ ਸਕਦੀਆਂ ਹਨ ਅਤੇ ਕਿਸੇ ਵੀ ਸਰਕਾਰੀ ਮੁਲਾਜਮ ਨੂੰ ਰਿਸ਼ਵਤ ਦੇਣਾ ਤੇ ਲੈਣਾ ਕਾਨੂੰਨੀ ਜੁਰਮ ਅਤੇ ਇਸ ਸਬੰਧੀ ਕੋਈ ਵੀ ਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਪਬਲਿਕ ਆਰ.ਟੀ.ਏ. ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਜਾਂ ਮਾਨਯੋਗ ਮੁੱਖ ਮੰਤਰੀ ਵੱਲੋਂ ਲਾਗੂ ਕੀਤੀ ਹੈਲਪਲਾਈਨ ਤੇ ਵੀ ਸੂਚਨਾ ਦੇ ਸਕਦੇ ਹਨ।

No comments:

Post a Comment

Popular News