ਸ: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟ-ਖੋਹ ਅਤੇ ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ: ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਕਰਾਇਮ ਬ੍ਰਾਂਚ-1 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਕਰੀਬ 01 ਕਿਲੋਗਰਾਮ ਸੋਨਾ ' ਤੇ ਵੱਧ ਸਮੇਤ ਵਾਰਦਾਤ ਕਰਨ ਲਈ ਵਰਤੀਆ ਚਾਬੀਆ ਅਤੇ 01 ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 15-02-2023 ਦੀ ਰਾਤ ਨੂੰ ਪੀ.ਸੀ.ਜਿਊਲਰ ਰਾਣੀ ਝਾਂਸੀ ਰੋਡ ਸਿਵਲ ਲਾਇਨ ਲੁਧਿਆਣਾ ਵਿੱਖੇ ਲੱਗੇ ਅਕਾਊਂਟੈਂਟ ਦੀਪਕ ਬਾਂਸਲ ਪੁੱਤਰ ਸੁਰਿੰਦਰ ਬਾਂਸਲ ਵਾਸੀ ਮਕਾਨ ਨੰਬਰ ਬੀ-34/2537 ਰਜੇਸ਼ ਨਗਰ ਹੈਬੋਵਾਲ ਲੁਧਿਆਣਾ ਵੱਲੋਂ ਸ਼ੋਅਰੂਮ ਵਿੱਚੋਂ ਸੋਨੇ, ਫਾਇਮੰਡ ਅਤੇ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ 74,64,672/- ਰੁਪਏ ਅਤੇ ਕੈਸ ਹੇਰਾ ਫੇਰੀ ਕਰਕੇ ਚੋਰੀ ਕਰ ਲਏ ਸਨ। ਜਿਸ ਤੇ ਮੁਕੱਦਮਾ ਨੰਬਰ 31 ਮਿਤੀ 16-02-2023 ਅ/ਧ 408,381 IPC ਥਾਣਾ ਡਵੀਜਨ ਨੰਬਰ 08 ਜਿਲਾ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ।
ਗ੍ਰਿਫਤਾਰ ਦੋਸ਼ੀ ਦਾ ਨਾਮ ' ਦੀਪਕ ਬਾਂਸਲ ਪੁੱਤਰ ਸੁਰਿੰਦਰ ਬਾਂਸਲ ਵਾਸੀ ਮਕਾਨ ਨੰਬਰ ਬੀ-34/2537 ਰਜੇਸ਼ ਨਗਰ ਹੈਬੋਵਾਲ ਲੁਧਿਆਣਾ (ਗ੍ਰਿਫਤਾਰ ਮਿਤੀ 22-02-2023) ਬ੍ਰਾਮਦ 1 ਕਿਲੋ ਗਹਿਣਿਆ (ਸਮੇਤ ਡਾਇਮੰਡ) ਦੀ ਕੁੱਲ ਕੀਮਤ ਕਰੀਬ 15 ਲੱਖ ਰੁਪਏ ਦੇਸੀ ਨੂੰ ਕਰਾਇਮ ਬ੍ਰਾਂਚ-1 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਢੰਗ ਨਾਲ ਤਫਤੀਸ਼ ਕਰਦੇ ਹੋਏ ਦੋਸ਼ੀ ਦੀਪਕ ਬਾਂਸਲ ਨੂੰ ਧਾਂਦਰਾ ਰੋਡ ਲੁਧਿਆਣਾ ਤੋਂ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੇ ਸੋਨਾ ਡਾਇਮੰਡ ਦੇ ਗਹਿਣੇ ਬ੍ਰਾਮਦ ਕੀਤੇ ਗਏ ਹਨ ਤੇ ਦੋਸ਼ੀ ਨੂੰ ਬਾਅਦ ਪੁੱਛਗਿੱਛ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀਪਕ ਬਾਂਸਲ ਕਰੀਬ 03 ਸਾਲ ਤੋਂ ਪੀ.ਸੀ ਜਿਊਲਰ ਸ਼ੋਅਰੂਮ ਵਿੱਚ ਅਕਾਊਂਟੈਂਟ ਦਾ ਕੰਮ ਕਰਦਾ ਸੀ। ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਸ਼ੋਅ ਰੂਮ ਵਿੱਚੋਂ ਗਹਿਣੇ ਚੋਰੀ ਕੀਤੇ ਕਿਉਂਕਿ ਸ਼ੋਅਰੂਮ ਅਤੇ ਸਟਰਾਂਗ ਰੂਮ ਦੀ ਚਾਬੀ ਇਸ ਪਾਸ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਸ ਨੇ ਪੀ.ਸੀ ਜਿਊਲਰ ਸ਼ੋਅਰੂਮ ਵਿੱਚੋਂ ਸੋਨੇ ਦੇ ਗਹਿਣੇ ਅਤੇ ਕੋਸ਼ ਵਗੇਰਾ ਚੋਰੀ ਕਰ ਲਿਆ ਅਤੇ ਚੋਰੀ ਕਰਕੇ ਗਹਿਣਿਆਂ ਵਾਲਾ ਬੈਗ ਆਪਣੇ ਦੋਸਤ ਮੁਹੱਲਾ ਭਗਤ ਸਿੰਘ ਨਗਰ ਧਾਂਦਰਾ ਰੋਡ ਲੁਧਿਆਣਾ ਰੱਖ ਦਿੱਤਾ ਸੀ ਅਤੇ ਆਪ ਬਾਇਆ ਉਤਰ ਪ੍ਰਦੇਸ਼ ਹੁੰਦਾ ਹੋਇਆ ਨੇਪਾਲ ਪਹੁੰਚ ਗਿਆ ਅਤੇ ਉਥੋਂ ਆਪਣੇ ਹੋਰ ਦੋਸਤਾਂ ਨਾਲ ਗੱਲਬਾਤ ਕਰਕੇ ਇਹ ਕਹਿੰਦਾ ਰਿਹਾ ਕਿ ਤੁਸੀਂ ਇਹ ਸੋਨਾ ਢਾਲ ਕੇ ਉਸ ਨੂੰ ਵੇਚ ਕੇ ਕੁੱਝ ਪੈਸੇ ਤੁਸੀ ਆਪ ਰੱਖ ਕੇ ਬਾਕੀ ਮੈਨੂੰ ਨੇਪਾਲ ਭੇਜ ਦੇਣਾ, ਪਰ ਕੋਈ ਵੀ ਵਿਅਕਤੀ ਜਦੋਂ ਇਹ ਕੰਮ
No comments:
Post a Comment