ਬਲਾਕ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਰਜਿੰਦਰਪਾਲ ਸਿੰਘ ਔਲਖ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਮੰਡੀਕਰਨ ਦੇ ਲਾਹੇਵੰਦ ਵਪਾਰਕ ਪੱਖਾਂ ਦੀ ਭਰਪੂਰ ਜਾਣਕਾਰੀ ਸਾਂਝੀ ਕਰਦੀ ਇਹ ਪੁਸਤਕ, ਕਿਸਾਨਾਂ ਨੂੰ ਵਧੀਆ ਸੇਧ ਪ੍ਰਦਾਨ ਕਰੇਗੀ ਅਤੇ ਉਹ ਖੇਤੀ ਜਿਣਸਾਂ ਦਾ ਪੂਰਾ ਮੁੱਲ ਪਾਉਣ ਲਈ ਇਸ ਦਾ ਭਰਪੂਰ ਫਾਇਦਾ ਲੈ ਸਕਦੇ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ ਅਮਨਜੀਤ ਸਿੰਘ ਨੇ ਵੀ ਪੁਸਤਕ 'ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ' ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਖੇਤੀ ਜਿਣਸਾਂ ਤੋਂ ਪੂਰਾ ਮੁੱਲ ਪਾਉਣ ਲਈ ਅਹਿਮ ਵਪਾਰਕ ਪੱਖਾਂ ਅਤੇ ਮੰਡੀਕਰਨ ਸਾਧਨਾਂ ਦੀ ਭਰਪੂਰ ਜਾਣਕਾਰੀ ਸੰਚਾਰਿਤ ਕਰਦੀ ਇਹ ਪੁਸਤਕ ਕਿਸਾਨਾਂ ਦੇ ਹਿੱਤ ਵਿੱਚ ਇੱਕ ਸ਼ਾਨਦਾਰ ਉਪਰਾਲਾ ਹੈ। ਕਿਤਾਬ ਦੀ ਲੇਖਿਕਾ ਡਾ. ਮਨਮੀਤ ਮਾਨਵ ਨੇ ਕਿਤਾਬ ਦੇ ਵੱਖ-ਵੱਖ ਵਿਸ਼ਿਆਂ ਤੇ ਚਾਨਣਾ ਪਾਉਂਦੇ ਦੱਸਿਆ ਕਿ ਖੇਤੀ ਤੋਂ ਉੱਚ ਮੁਨਾਫ਼ੇ ਦੀ ਸਮੱਰਥਾ ਨੂੰ ਵਧਾਉਣ ਲਈ ਖੇਤੀਬਾੜੀ ਦੇ ਨਾਲ ਖੇਤੀ ਕਾਰੋਬਾਰ ਵੱਲ ਪ੍ਰੀਵਰਤਿਤ ਹੋਣਾ ਇੱਕ ਜਰੂਰੀ ਮਾਰਗ ਹੈ। ਖੇਤੀ ਵਪਾਰ ਨੂੰ ਸਫ਼ਲ ਬਣਾਉਣ ਲਈ ਪੇਂਡੂ ਨੌਜਵਾਨਾਂ ਦੀ ਊਰਜਾ, ਉਤਸ਼ਾਹ ਅਤੇ ਤਕਨੀਕੀ ਗਿਆਨ ਨੂੰ ਹੁਨਰ ਵਿਕਾਸ ਅਤੇ ਖੇਤੀ ਉਦਮਤਾ ਲਈ ਵਰਤਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸ਼ਮੂਲੀਅਤ ਖੇਤੀਬਾੜੀ ਵਿੱਚ ਕਰਵਾ ਕਿ ਵਿਦੇਸ਼ਾਂ ਵੱਲ ਪ੍ਰਵਾਸ ਦਾ ਰੁਝਾਨ ਘਟਾਇਆ ਜਾ ਸਕੇ।
ਇਸ ਪੁਸਤਕ ਰਾਹੀਂ ਸਫਲ ਖੇਤੀ ਉੱਦਮੀਕਰਨ ਲਈ ਹਰ ਪਹਿਲੂ ਜਿਵੇਂ ਕਿ ਪ੍ਰੋਸੈਸਿੰਗ ਹੁਨਰ, ਉਤਪਾਦ ਵਿਕਾਸ, ਸਵੈ-ਮੰਡੀਕਰਨ, ਸੁਚੱਜੀ ਪੈਕਿੰਗ, ਲੇਬਲਿੰਗ, ਬਰਾਂਡਿੰਗ, ਅਤੇ ਜਰੂਰੀ ਪ੍ਰੀਕਿਰਿਆਵਾਂ ਬਾਰੇ ਤਕਨੀਕੀ ਜਾਣਕਾਰੀ, ਸੇਵਾਵਾਂ, ਸਹੂਲਤਾਂ ਅਤੇ ਸ੍ਰੋਤਾਂ
ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਡਾ.ਗੁਰਪ੍ਰੀਤ ਸਿੰਘ ਨੇ ਵੀ ਇਸ ਪੁਸਤਕ ਨੂੰ ਇੱਕ ਸ਼ਲਾਘਾਯੋਗ ਉਪਰਾਲਾ ਦੱਸਦਿਆ ਕਿਹਾ ਕਿ ਵਪਾਰੀਕਰਨ ਅਤੇ ਸੰਸਾਰੀਕਰਨ ਦੇ ਦੌਰ ਵਿੱਚ ਇਹ ਪੁਸਤਕ ਵੱਡੀ ਗਿਣਤੀ ਵਿੱਚ ਮਾਰਕੀਟ ਵਿਕਲਪਾ ਅਤੇ ਡਿਜ਼ੀਟਲ ਮੰਡੀਆਂ ਰਾਹੀਂ ਖੇਤੀ ਉਤਪਾਦਾਂ ਦੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਾਰਕੀਟ ਤੱਕ ਪਹੁੰਚ ਬਣਾਉਣ ਵਿੱਚ ਕਿਸਾਨਾਂ ਲਈ ਲਾਹੇਵੰਦ ਹੋਵੇਗੀ। ਇਸ ਪੁਸਤਕ ਦੇ ਰੀਲੀਜ਼ ਮੌਕੇ ਡਾ. ਸੁਖਵਿੰਦਰ ਕੌਰ ਗਰੇਵਾਲ, ਡਾ. ਜਗਦੇਵ ਸਿੰਘ, ਡਾ. ਪ੍ਰਕਾਸ਼ ਸਿੰਘ, ਡਾ.ਗੁਰਿੰਦਰਪਾਲ ਕੌਰ, ਡਾ.ਰੁਪਿੰਦਰ ਕੌਰ (ਸਾਰੇ ਬਲਾਕ ਖੇਤੀਬਾੜੀ ਅਫਸਰ), ਸ਼੍ਰੀ ਅਮਨਪ੍ਰੀਤ ਸਿੰਘ ਘਈ, (ਇੰਜੀਨੀਅਰ), ਸ਼੍ਰੀ ਜਸਪ੍ਰੀਤ ਸਿੰਘ ਖੇੜਾ ਪ੍ਰੋਜੈਕਟ ਡਾਇਰੈਕਟਰ (ਆਤਮਾ) ਅਤੇ ਡਾ. ਅਮਨਦੀਪ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਗਗਨਦੀਪ ਕੌਰ, ਡਾ. ਪ੍ਰਦੀਪ ਸਿੰਘ ਟਿਵਾਟਾ, ਡਾ. ਰਿਤਿਕਾ ਰਾਣੀ, (ਸਾਰੇ ਖੇਤੀਬਾੜੀ ਵਿਕਾਸ ਅਫਸਰ) ਆਦਿ ਹਾਜ਼ਰ ਸਨ।
No comments:
Post a Comment