ਜ਼ਿਕਰਯੋਗ ਹੈ ਕਿ ਚਿੱਟੀ ਕੂੰਗੀ ਸਿਰਫ ਰਾਇਆ ਸਰੋਂ 'ਤੇ ਹੀ ਆਉਂਦੀ ਹੈ। ਤਣੇ ਦਾ ਗਲਣਾ ਰੋਗ ਵੀ ਕਾਫੀ ਨੁਕਸਾਨ ਪਹੁਚਾਉੰਦਾ ਹੈ। ਸਹਾਇਕ ਤੇਲਬੀਜ ਪ੍ਰਸਾਰ ਅਫ਼ਸਰ ਨੇ ਦੱਸਿਆ ਕਿ ਮੌਜੂਦਾ ਤਾਪਮਾਨ ਵਿੱਚ ਜੇ ਖੇਤ ਨੂੰ ਪਾਣੀ ਲਗਾ ਦਿੱਤਾ ਜਾਵੇ ਤਾਂ ਇਸ
ਬਿਮਾਰੀ ਦੇ ਬਿਜਾਣੂ ਧਰਤੀ ਵਿੱਚੋਂ ਖੁੰਬਾਂ ਦੇ ਰੂਪ ਵਿੱਚ ਪੁੰਗਰ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਬੂਟੇ ਜਨਵਰੀ ਮਹੀਨੇ ਚਿੱਟੀ ਭਾਅ ਮਾਰਨ ਲੱਗ ਜਾਣ ਅਤੇ ਸਿੱਧੇ ਜਿਹੇ ਖੜੇ ਨਜਰ ਆਉਣ ਤਾਂ ਉਨ੍ਹਾਂ ਨੂੰ ਪੁੱਟ ਕੇ ਜ਼ਮੀਨ ਵਿੱਚ ਦੱਬ ਦੇਣਾ ਚਾਹੀਦਾ ਹੈ ਅਤੇ ਇਸ ਬਿਮਾਰੀ ਨੂੰ ਕਾਬੂ ਰੱਖਣ ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫਸਲ ਨੂੰ ਪਾਣੀ ਨਾ ਲਗਾਇਆ ਜਾਵੇ। ਉਨ੍ਹਾ ਸਰੋਂ ਜਾਤੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਖੇਤਾਂ ਦਾ ਨਿਰੀਖਣ ਬੰਨਿਆਂ ਤੋਂ ਨਾ ਕਰਕੇ ਸਗੋਂ 10 ਕਦਮ ਖੇਤ ਦੇ ਅੰਦਰ ਜਾ ਕੇ ਕੀਤਾ ਜਾਵੇ ਅਤੇ ਦਵਾਈਆਂ ਦਾ ਛਿੜਕਾਅ ਸ਼ਾਮ 3 ਵਜੇ ਤੋਂ ਬਾਅਦ ਹੀ ਕੀਤਾ ਜਾਵੇ ਤਾਂ ਜੋ ਮਧੂ ਮੱਖੀਆਂ ਦਾ ਨੁਕਸਾਨ ਨਾ ਹੋਵੇ।Tuesday, January 10, 2023
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਰੋਂ ਜਾਤੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਕੀਤੀ ਸਾਂਝੀ
ਲੁਧਿਆਣਾ, 10 ਜਨਵਰੀ- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਾਇਕ ਤੇਲਬੀਜ ਪ੍ਰਸਾਰ ਅਫ਼ਸਰ ਰੁਪਿੰਦਰ ਕੌਰ ਵਲੋਂ ਮੌਜੂਦਾ ਮੌਸਮ ਦੌਰਾਨ ਕਿਸਾਨ ਭਰਾਵਾਂ ਨੂੰ ਸਰੋਂ ਜਾਤੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਘੱਟ ਤੋਂ ਘੱਟ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15-17 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਅਤੇ ਇਹ ਤਾਪਮਾਨ ਆਮ ਤਾਪਮਾਨ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਤਾਪਮਾਨ ਵਿੱਚ ਸਰੋਂ ਦੀਆਂ ਕੁਝ ਕੁ ਬਿਮਾਰੀਆਂ ਰੁਕੀਆਂ ਰਹਿੰਦੀਆਂ ਹਨ ਅਤੇ ਕੁਝ ਬਿਮਾਰੀਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤਾਂ ਦਾ ਸਮੇਂ ਸਮੇ 'ਤੇ ਨਿਰੀਖਣ ਨਾ ਕੀਤਾ ਜਾਵੇ ਤਾਂ ਇਹ ਬਿਮਾਰੀਆਂ ਫਸਲ ਵਾਸਤੇ ਘਾਤਕ ਸਿੱਧ ਹੋ ਸਕਦੀਆਂ ਹਨ ਅਤੇ 50-70 % ਝਾੜ ਘਟਾ ਦਿੰਦੀਆਂ ਹਨ। ਸਹਾਇਕ ਤੇਲਬੀਜ ਪ੍ਰਸਾਰ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਦੇ ਤਾਪਮਾਨ ਦੌਰਾਨ ਝੁਲਸ ਰੋਗ, ਚਿੱਟੀ ਕੁੰਗੀ ਅਤੇ ਤਣੇ ਦਾ ਗਲਣਾ ਵਰਗੀਆਂ ਬਿਮਾਰੀਆਂ ਦਾ ਪ੍ਰਕੋਪ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੁਲਸ ਰੋਗ ਵਿੱਚ ਬਿਮਾਰੀ ਪੱਤੇ ਦੇ 'ਤੇ ਕਾਲੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਨਜਰ ਆਉਂਦੀ ਹੈ। ਮੌਜੂਦਾ ਤਾਪਮਾਨ ਵਿੱਚ ਇਹ ਬਿਮਾਰੀ ਰੁਕੀ ਹੋਈ ਹੈ ਪਰ ਤਾਪਮਾਨ ਦੇ ਵਧਣ ਨਾਲ ਇਹ ਰੋਗ ਫੈਲਦਾ ਹੈ ਅਤੇ ਪੂਰਾ ਖੇਤ ਝੁਲਸਿਆ ਹੋਇਆ ਨਜਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਵਾਸਤੇ 250 ਗਰਾਮ Redomil Gold 100 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਅਤੇ ਪਹਿਲਾ ਛਿੜਕਾਅ ਬਿਜਾਈ ਤੋਂ 60 ਦਿਨਾਂ ਬਾਅਦ ਅਤੇ ਦੂਜਾ ਛਿੜਕਾਅ ਬਿਜਾਈ ਤੋਂ 80 ਦਿਨਾਂ ਬਾਅਦ ਹੀ ਕੀਤਾ ਜਾਵੇ। ਇਸ ਤੋਂ ਇਲਾਵਾ ਚਿੱਟੀ ਕੁੰਗੀ ਰੋਗ ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦੇ ਰੂਪ ਵਿੱਚ ਨਜਰ ਆਉਂਦਾ ਹੈ ਅਤੇ ਮੌਜੂਦਾ ਤਾਪਮਾਨ ਵਿੱਚ ਇਹ ਬੁਹੁਤ ਫੈਲਦਾ ਹੈ ਇਹ ਬਿਮਾਰੀ ਪ੍ਰਕਾਸ਼ ਸ਼ੰਸ਼ਲੇਸ਼ਨ ਦੀ ਪ੍ਰਕਿਰਿਆ ਨੂੰ ਰੋਕ ਕੇ ਫਲੀਆਂ ਵਿੱਚ ਬੀਜ ਬਣਨ ਤੋਂ ਰੋਕਦੀ ਹੈ ਅਤੇ ਫਲੀ ਦੀ ਜਗ੍ਹਾ 'ਤੇ ਸਿੰਗ ਵਰਗੇ ਆਕਾਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖੇਤਾਂ ਦਾ ਨਿਰੀਖਣ ਨਾਂ ਕੀਤਾ ਜਾਵੇ ਤਾਂ ਇਹ ਬਿਮਾਰੀ 50-70 % ਝਾੜ ਨੂੰ ਨੁਕਸਾਨ ਪਹੁਚਾਉੰਦੀ ਹੈ।
Subscribe to:
Post Comments (Atom)
No comments:
Post a Comment