Friday, January 6, 2023

ਪੁਲਿਸ ਕੁਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ ਵਲੋਂ ਸਿਵਲ ਹਸਪਤਾਲ ਵਿਚ ਤੋੜ ਭਨ ਕਰਣ ਵਾਲੇ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼

ਲੁਧਿਆਣਾ, 06 ਜਨਵਰੀ - ਪੁਲਿਸ ਕੁਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਵਲੋਂ ਬੀਤੇ ਕੱਲ੍ਹ ਸਿਵਲ ਹਸਪਤਾਲ ਲੁਧਿਆਣਾ ਵਿਖੇ ਹੋਈ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 05 ਜਨਵਰੀ, 2023 ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੌਰਚਰੀ ਵਿਚੋ ਮ੍ਰਿਤਕ ਦੇਹ ਦੀ ਗਲਤੀ ਨਾਲ ਅਦਲਾ੍ਬਦਲੀ ਹੋਣ ਅਤੇ ਲਾਸ਼ ਦਾ ਸਸਕਾਰ ਵਾਲੀ ਘਟਨਾ ਬਹੁਤ ਹੀ ਦੁੱਖਦਾਈ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਸਰਕਾਰੀ ਪ੍ਰਾਪਰਟੀ ਦੀ ਭੰਨਤੋੜ ਕੀਤੀ ਗਈ ਜਿਸ ਨਾਲ ਡਾਕਟਰੀ ਸਟਾਫ ਅਤੇ ਮਰੀਜਾਂ ਵਿੱਚ ਸਹਿਮ ਦਾ ਮਾਹੋਲ ਅਤੇ ਜਾਨ ਮਾਲ ਦਾ ਖਤਰਾ ਬਣਿਆ ਹੋਣ ਕਾਰਨ, ਇਸ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਸੰਗੀਨ ਜੁਰਮਾਂ ਅਧੀਨ ਮੁਕੱਦਮਾ ਨੰਬਰ 05 ਮਿਤੀ 05.01.2023 ਅ/ਧ 307,353,186,379 ਭਾਯਦੰਡ Prevention of Damage to Public Property Act 1984 ਥਾਣਾ ਡਵੀਜਨ ਨੰਬਰ 2 ਲੁਧਿਆਣਾ ਵਿਖੇ ਡਾਕਟਰ ਅਮਰਜੀਤ ਕੌਰ SMO ਲੁਧਿਆਣਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਸਿਵਲ ਹਸਪਤਾਲ ਲੁਧਿਆਣਾ ਵਿੱਚ ਲਾਾਂ ਦੀ ਅਦਲਾ ਬਦਲੀ ਹੋਈ ਸੀ, ਇਸ ਸਬੰਧੀ ਵੀ ਮੁਕੱਦਮਾ ਨੰਬਰ 04 ਮਿਤੀ 05.01.2023 ਅ/ਧ 379,403,406 ਭਾਯਦੰਡ ਥਾਣਾ ਡਵੀਜਨ ਨੰਬਰ੍ਰ 2 ਲੁਧਿਆਣਾ ਵਿਖੇ ਮ੍ਰਿਤਕ ਆਯੂ ਸੂਦ ਦੇ ਵਾਰਸਾ ਦੇ ਬਿਆਨ 'ਤੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਅਤੇ SMO ਪਾਸੋ ਸਿਵਲ ਹਸਪਤਾਲ ਪ੍ਰਾਸਨ ਦੇ ਕਰਮਚਾਰੀਆਜ਼ ਵੱਲੋ ਵਰਤੀ ਗਈ ਅਣਗਹਿਲੀ ਸਬੰਧੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ। ਰਿਪੋਰਟ ਹਾਸਲ ਹੋਣ ਉਪਰੰਤ ਸਬੰਧਤ ਕਸੂਰਵਾਰ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਮਿਤੀ 05.01.2023 ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ ਕੀਤੀ ਸਰਕਾਰੀ ਪ੍ਰਾਪਰਟੀ ਦੀ ਭੰਨਤੋੜ ਸਬੰਧੀ ਸੀਸੀਟੀਵੀ ਅਤੇ ਹੋਰ ਲੋੜੀਦੀ ਸਹਾਦਤ ਇਕੱਠੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਸਨਾਖਤ ਕਰਕੇ ਮੁਕੱਦਮਾ ਨੰਬਰ 05 ਮਿਤੀ 05.01.2023 ਅ/ਧ 307,353,186,379 ਭਾਯਦੰਡ Prevention of Damage to Public Property Act 1984 ਥਾਣਾ ਡਵੀਜਨ ਨੰਬਰ 2, ਲੁਧਿਆਣਾ ਵਿੱਚ ਨਾਮਗ਼ਦ ਕਰਕੇ ਗ੍ਰਿਫਤਾਰੀ ਅਮਲ ਵਿੱਚ ਲਿਆਦੀ ਜਾਵੇਗੀ। ਇਸ ਸਬੰਧੀ ਕਮਿਨਰ ਪੁਲਿਸ ਲੁਧਿਆਣਾ ਵੱਲੋ
ਅਪੀਲ ਕੀਤੀ ਗਈ ਹੈ ਕਿ ਆਪਣੇ ਨਿਗ਼ੀ ਝਗੜਿਆਜ਼ ਕਾਰਨ ਕਿਸੇ ਵੀ ਵਿਅਕਤੀ ਵੱਲੋ ਸਰਕਾਰੀ ਪ੍ਰਾਪਰਟੀ ਨੂੰ ਕਿਸੇ ਵੀ ਢੰਗ ਨਾਲ ਨੁਕਸਾਨ ਪਹੁੰਚਾਣਾ ਚਿਤ ਨਹੀ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਗ਼ ਬਣਦਾ ਹੈ ਕਿ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਨਿਜੀ ਪ੍ਰਾਪਰਟੀ ਵਾਂਗ ਹੀ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹਨਾਂ ਨਿਗ਼ੀ ਝਗੜਿਆਜ਼ ਕਾਰਨ ਕਿਸੇ ਵਿਅਕਤੀ ਵੱਲੋ ਕਿਸੇ ਸਰਕਾਰੀ ਪ੍ਰਾਪਰਟੀ ਜਾਂ ਕਿਸੇ ਵਿਅਕਤੀ ਨੂੰ ਜਾਨ੍ਰਮਾਲ ਦਾ ਨੁਕਸਾਨ ਪਹੁੰਚਾਇਆ ਜਾਵੇਗਾ ਤਾਂ ਸਬੰਧਤ ਦੇ ਖਿਲਾਖ਼ ਤੁਰੰਤ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਜ਼ਦੀ ਜਾਵੇਗੀ।

No comments:

Post a Comment

Popular News