Tuesday, January 31, 2023

ਵਿਧਾਇਕ ਮੁੰਡੀਆਂ ਅਤੇ ਚੇਅਰਮੈਨ ਢਿੱਲੋਂ ਨੇ 34 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀਆਂ ਫੋਕਲ ਪੁਆਇੰਟ ਦੀਆਂ ਸੜਕਾਂ ਦੇ ਕੰਮ ਦਾ ਕੀਤਾ ਉਦਘਾਟਨ

- ਮੁੱਖ ਮੰਤਰੀ ਵੱਲੋਂ ਪੰਜਾਬ ਦੇ ਫੋਕਲ ਪੁਆਇੰਟਾਂ ਦੀ ਦਸ਼ਾ ਸੁਧਾਰਨ ਵਾਲਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ : ਵਿਧਾਇਕ ਮੁੰਡੀਆਂ
- ਸੜਕਾਂ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ : ਚੇਅਰਮੈਨ ਢਿੱਲੋਂ

ਲੁਧਿਆਣਾ, 31 ਜਨਵਰੀ -  ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਫੋਕਲ ਪੁਆਇੰਟ ਦੇ ਜੀਵਨ ਨਗਰ ਵਿਖੇ ਉਦਯੋਗਿਕ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਮੁੰਡੀਆਂ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਇਨ੍ਹਾਂ ਸੜਕਾ ਨੂੰ ਬਣਾਏ ਜਾਣ ਦੀ ਮੰਗ ਉੱਠ ਰਹੀ ਸੀ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਵੀ ਸਰਕਾਰ ਬਣਨ ਉਪਰੰਤ ਸੱਭ ਤੋਂ ਪਹਿਲਾਂ ਪੰਜਾਬ 'ਚ ਇੰਡਸਟਰੀ ਨੂੰ ਕਾਮਯਾਬ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਸੜ੍ਹਕਾਂ ਨੂੰ ਬਣਾਏ ਜਾਣ ਦਾ ਕਾਰਜ ਮੁੱਖ ਮੰਤਰੀ ਸ੍ਰ ਮਾਨ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ ਜਿਸ ਤਹਿਤ ਉਨ੍ਹਾਂ ਫੋਕਲ ਪੁਆਇੰਟਾਂ ਦੀ ਦਸ਼ਾ ਸੁਧਾਰਨ ਦੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦਾ ਵੱਡਾ ਹਿੱਸਾ ਹਲਕਾ ਸਾਹਨੇਵਾਲ 'ਚ ਪੈਂਦਾ ਹੈ, ਜਿਸਦੀਆਂ ਸੜਕਾਂ ਦੇ ਨਿਰਮਾਣ ਕਾਰਜ਼ ਦੇ ਕੰਮ ਲਈ ਚੇਅਰਮੈਨ ਢਿੱਲੋਂ ਨੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸੜ੍ਹਕ ਬਣਾਉਣ ਵੇਲੇ ਤਾਰਾਂ ਨੀਵੀਂਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ, ਸਗੋਂ ਮੈਂ ਖੁਦ ਖੜ੍ਹ ਕੇ ਇਹ ਕੰਮ ਕਰਵਾਵਾਂਗਾ। ਚੇਅਰਮੈਨ ਢਿੱਲੋਂ ਨੇ ਕਿਹਾ ਕਿ ਫੋਕਲ ਪੁਆਇੰਟਾਂ ਦੇ ਵੱਖ-ਵੱਖ ਇਲਾਕਿਆਂ 'ਚ ਪੈਂਦੀਆਂ 16 ਕਿ.ਮੀ. ਦੀਆਂ ਸੜ੍ਹਕਾਂ ਜੋ ਕਿ 34 ਕਰੋੜ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ ਦੇ ਮੁਕੰਮਲ ਹੋਣ ਨਾਲ ਬਹੁਤ ਜਲਦ ਫੋਕਲ ਪੁਆਇੰਟਾਂ ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਪ੍ਰਫੁੱਲਿਤ ਹੋਣ ਨਾਲ ਰੋਜ਼ਗਾਰ 'ਚ ਵਾਧਾ ਹੁੰਦਾ ਹੈ ਜਿਸ ਨਾਲ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ਾਂ 'ਚ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਕੰਮ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਛੇ ਮਹੀਨੇ ਤੋਂ ਪਹਿਲਾਂ ਹੀ ਇਹ ਕਾਰਜ ਪੂਰਾ ਹੋ ਜਾਵੇ ਤੇ ਸੜਕਾਂ ਬਣਾਉਣ ਸਮੇਂ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ।ਉਦਯੋਗਪਤੀਆਂ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਤੇ ਧੰਨਵਾਦ ਕਰਦਿਆਂ ਵਿਧਾਇਕ ਮੁੰਡੀਆਂ ਅਤੇ ਚੇਅਰਮੈਨ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਕੇ ਐਨ ਐਸ ਕੰਗ ਇੰਚਾਰਜ ਹਲਕਾ ਦਾਖਾ, ਸੀ ਆਈ ਸੀ ਯੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ, ਇੰਪੈਕਸ ਚੈਂਬਰ ਦੇ ਪ੍ਰਧਾਨ ਰਜਨੀਸ਼ ਅਹੂਜਾ, ਪ੍ਰਧਾਨ ਓ ਪੀ ਬਸੀ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ

ਕੁਲਾਰ, ਰਾਜਨ ਸਚਦੇਵ, ਵਿਕਰਮ ਸਿੰਘ ਰਾਜਪੂਤ, ਪੰਕਜ ਸ਼ਰਮਾ ਪੀਏ ਰਣਜੀਤ ਸਿੰਘ ਸੈਣੀ, ਤੇਜਿੰਦਰ ਸਿੰਘ ਮਿੱਠੂ, ਜਸਵੰਤ ਸਿੰਘ ਤੇ ਕੁਲਦੀਪ ਐਰੀ ਤਿੰਨੋਂ ਬਲਾਕ ਪ੍ਰਧਾਨ, ਰਣਜੀਤ ਸਿੰਘ ਲੱਕੀ, ਬਿੱਟੂ ਮੁੰਡੀਆਂ, ਸਰਬਜੀਤ ਸਿੰਘ ਸੈਣੀ, ਬੱਬੁ ਮੁੰਡੀਆਂ, ਜੋਨੀ ਸੈਣੀ, ਬਲਦੇਵ ਸਿੰਘ ਮੰਡੇਰ, ਰਵਿੰਦਰ ਸਿੰਘ, ਰਵਿੰਦਰ ਰਵੀ, ਪ੍ਰਿੰਸ ਸੈਣੀ, ਕਰਨ ਨਨਚਾਹਲ, ਪਰਮਿੰਦਰ ਸੰਧੂ, ਅਰਵਿੰਦਰ ਜੋਲੀ, ਸਿਮਰਨ ਸੈਣੀ, ਵਿਕਾਸ ਕੋਹਲੀ, ਐਚ ਐਸ ਬੇਦੀ, ਅਨਿਲ ਬੇਦੀ, ਰਾਕੇਸ਼ ਗੁਪਤਾ, ਅਰਸ਼ਦੀਪ ਸਿੰਘ, ਐਕਸੀਅਨ ਅਮਨਪ੍ਰੀਤ ਸਿੰਘ ਤੇ ਭੁਪਿੰਦਰ ਸਿੰਘ, ਏ ਟੀ ਪੀ ਵਨੀਤ ਕੁਮਾਰ, ਡਿਪਟੀ ਮਨੇਜਰ ਸੁਰੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।

No comments:

Post a Comment

Popular News