Tuesday, December 13, 2022

ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਵਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ

ਲੁਧਿਆਣਾ, 13 ਦਸੰਬਰ - ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ

ਵਿਕਾਸ ਵਿਭਾਗ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਸਿਖਿਆਰਥੀਆਂ ਲਈ ਚਲਾਏ ਜਾ ਰਹੀ 4 ਹਫਤੇ ਦੀ ਡੇਅਰੀ ਉਦਮ ਸਿਖਲਾਈ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਜੀ ਵਲੋਂ ਕੀਤੀ ਗਈ. ਇਸ ਮੌਕੇ  ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਨੇ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਸਿਆ ਕਿ ਇਹ ਸਿਖਲਾਈ ਇਨ੍ਹਾਂ ਸਿਖਿਆਰਥੀਆਂ ਨੂੰ ਅਗਾਂਹਵਧੂ ਡੇਅਰੀ ਫਾਰਮਰ ਬਣਾਉਣ ਵਿਚ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾ ਹੋਰ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸਤ ਸਬਸਿਡੀ ਦਿਵਾਈ ਜਾਵੇਗੀ. ਉਨ੍ਹਾਂ ਇਲਾਕੇ ਦੇ ਬੇਰੋਜਗਾਰ ਮੁੰਡੇ ਕੁੜੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਮਿਲਕਿੰਗ ਮਸ਼ੀਨ 'ਤੇ 24366/- ਰੁਪਏ ਸਬਸਿਡੀ
ਅਤੇ ਸਾਈਲੇਜ ਬੇਲਰ 'ਤੇ 5.60 ਲੱਖ ਰੁਪਏ ਦੀ ਸਬਸਿਡੀ ਦਿਤੀ ਜਾ ਰਹੀ ਹੈ, ਜਿਸ ਦਾ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਫਾਈਦਾ ਲੈਣ ਦੀ ਅਪੀਲ ਕੀਤੀ। ਉਨ੍ਹਾ ਦੱਸਿਆ ਕਿ  ਦੁੱਧ ਖਪਤਕਾਰਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿਚ ਮੋਬਾਇਲ ਵੈਨ ਰਾਹੀਂ ਕੈਂਪ ਲਗਾਏ ਜਾ ਰਹੇ ਹਨ ਅਤੇ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾਂ ਵਿੱਚ ਇਕ ਦਿਨਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾ ਦੱਸਿਆ ਕਿ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਸੰਪਰਕ ਨੰ 81461-00543 ਨੰਬਰ 'ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਮੌਕੇ ਸ੍ਰੀ ਸੁਰਜੀਤ ਸਿੰਘ ਰਿਟਾ ਵੇਰਕਾ ਮੈਨੇਜਰ, ਸ੍ਰੀ ਹਰਵਿੰਦਰ ਸਿੰਘ ਕਲਰਕ, ਸ੍ਰੀ ਰਾਜਨ ਡੇਅਰੀ ਟੈਕਨਾਲੋਜਿਸਟ, ਸ੍ਰੀ ਕੁਲਦੀਪ ਸਿੰਘ ਡੇਅਰੀ ਇੰਸਪੈਕਟਰ ਵੀ ਹਾਜ਼ਰ ਸਨ.

No comments:

Post a Comment

Popular News