Wednesday, December 7, 2022

ਮਹਿਲਾ ਦੁਆਰਾ ਨੌਜਵਾਨ ਤੇ ਪਰਚਾ ਕਰਵਾਉਣ ਤੇ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਖੁਸ਼ੀ


ਦਸੂਹਾ ਦੇ ਪਿੰਡ ਭਡਿਆਰਾ ਦੇ ਵਿੱਚ ਇੱਕ ਨੌਜਵਾਨ ਵੱਲੌ ਸ਼ਾਹ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਗਈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਸੰਦੀਪ ਕੁਮਾਰ ਉਮਰ ਕਰੀਬ ਦੇ ਪਿਤਾ ਮੋਹਿੰਦਰ ਸਿੰਘ ਨੇ ਦੱਸਿਆ ਕੀ ਬੀਤੇ ਦਿਨਾ ਪਿੰਡ ਵਿੱਚ ਰਹਿਣ ਵਾਲੀ ਵਿਆਹੁਤਾ ਮਹਿਲਾ ਵੱਲੌ ਉਸ ਦੇ ਲੜਕੇ ਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ।ਜਿਸ ਤੋ ਬਾਅਦ ਉਸ ਦੇ ਲੜਕੇ ਤੇ ਮਾਮਲਾ ਦਰਜ ਹੋਣ ਕਾਰਨ ਪੁਲਿਸ ਦੇ ਡਰ ਤੋ ਘਰ ਤੋ ਲਾਪਤਾ ਰਹਿਣ ਲੱਗ ਪਿਆ ।ਮ੍ਰਿਤਕ ਲੜਕੇ ਦੇ ਪਿਤਾ ਨੇ ਦੱਸਿਆ ਕੀ ਉਸ ਦੇ ਲੜਕੇ ਉਤੇ ਮਹਿਲਾ ਤੇ ਪਿੰਡ ਦੇ ਹੋਰਾ ਵਿਅਕਤੀੰਆ ਵੱਲੌ ਆਪਸ ਵਿੱਚ ਮਿਲ ਕੇ ਸਾਜਿਸ ਤਹਿਤ ਮਾਮਲਾ ਦਰਜ ਕਰਵਾਇਆ ਗਿਆ ।ਲੜਕੇ ਦੇ ਪਿਤਾ ਨੇ ਇਹ ਵੀ ਕਿਹਾ ਕੀ ਮਹਿਲਾ ਤੇ ਉਸਦੇ ਸਾਥੀਆ ਵੱਲੋ ਲੜਕੇ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਕਿਹਾ ਮਹਿਲਾ ਵੱਲੋ ਚਾਰ ਲੱਖ ਰੁਪਏ ਤੇ ਕੁੱਝ ਗਹਿਣੇ ਵੀ ਮਹਿਲਾ ਨੇ ਲੜਕੇ ਤੋ ਲਏ ਸਨ।ਜਿਸ ਤੋ ਬਾਅਦ ਲੜਕੇ ਵੱਲੋ ਪਰੇਸ਼ਾਨ ਹੋਣ ਤੋ ਬਾਅਦ ਇਹ ਕਦਮ ਚੁਕਿਆ ਗਿਆ ।ਮ੍ਰਿਤਕ ਲੜਕੇ ਸੰਦੀਪ ਕੁਮਾਰ ਵੱਲੋ ਮਰਨ ਤੇ ਪਹਿਲਾ ਇੱਕ ਆਡੀਓ ਵੀ ਵਾਈਰਲ ਕੀਤੀ ਗਈ ਸੀ ਜਿਸ ਵਿੱਚ ਲੜਕੇ ਵੱਲੋ ਮਹਿਲਾ ਤੇ ਉਸਦੇ ਸਾਥੀਆ ਦੇ ਨਾਮ ਵੀ ਲਏ ਗਏ ਹਨ ਜਿਹੜੇ ਵਿਅਕਤੀਆ ਵੱਲੌ ਲੜਕੇ ਨੂੰ ਪਰੇਸ਼ਾਨ ਕੀਤਾ ਗਿਆ।ਉਹਨਾ ਨੇ ਇਹ ਵੀ
ਦੱਸਿਆ ਕੀ ਉਹਨਾ ਦੇ ਦੋ ਲੜਕੇ ਨੇ ਪਰ ਉਹਨਾ ਵਿੱਚ ਕੇਵਲ ਸੰਦੀਪ ਕੁਮਾਰ ਹੀ ਘਰ ਵਿੱਚ ਕਮਾਉਣ ਵਾਲਾ ਸੀ ਤੇ ਉਸਦਾ ਦੂਸਰਾ ਭਰਾ ਦਿਮਾਗੀ ਤੋਰ ਕੇ ਪਰੇਸ਼ਾਨ ਰਹਿੰਦਾ ਹੈ।ਮ੍ਰਿਤਕ ਲੜਕੇ ਦੇ ਪਿਤਾ ਨੇ  ਇਨਸ਼ਾਫ ਦੀ ਮੰਗ ਕਰਦਿਆ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕੀ ਜਿਸ ਮਹਿਲਾ ਮਹਿਲਾ ਤੇ ਉਸਦੇ ਰਿਸ਼ਤੇਦਾਰਾ ਵੱਲੋ ਮੇਰੇ ਬੇਟੇ ਤੇ ਝੂਠਾ ਮਾਮਲਾ ਦਰਜ ਕਰਵਾਇਆ ਜਿਸ ਤੋ ਬਾਅਦ ਲੜਕੇ ਨੇ ਪਰੇਸ਼ਾਨ ਹੋ ਕੇ ਆਪਣੀ ਜਾਨ ਦੇ ਦਿੱਤੀ ਗਈ ।ਇਸ ਲਈ ਮਹਿਲਾ ਤੇ ਉਸਦੇ ਸਾਥੀਆ ਤੇ ਸ਼ਖਤ ਤੋ ਸ਼ਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸ਼ਾਫ ਮਿਲ ਸਕੇ।ਦੂਜੇ ਪਾਸੇ ਐਸ ਐਚ ਏ ਤਲਵਾੜਾ ਦਾ ਕਹਿਣਾ ਹੈ ਕੀ ਉਹਨਾ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੌ ਵੀ ਦੌਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments:

Post a Comment

Popular News