Tuesday, December 13, 2022

ਵਿਧਾਇਕ ਛੀਨਾ ਵਲੋਂ ਹਲਕੇ ਚ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ

ਲੁਧਿਆਣਾ, 13 ਦਸੰਬਰ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਾਜਿੰਦਰ ਪਾਲ ਕੌਰ ਛੀਨਾ ਵਲੋਂ ਬਾਪੂ

ਮਾਰਕੀਟ ਲੋਹਾਰਾ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ ਤੇ ਆਸ਼੍ਰਿਤ ਪੈਨਸ਼ਨਾਂ ਵੰਡੀਆਂ ਗਈਆਂ ਜਿਸ ਦਾ ਲਾਭ 120 ਲਾਭਾਰਥੀਆਂ ਨੇ ਲਿਆ। ਪੈਨਸ਼ਨ ਪਾਉਣ ਵਾਲੇ ਖੁਸ਼ੀ-ਖੁਸ਼ੀ ਆਪਣੇ ਘਰ ਪਰਤੇ ਅਤੇ ਵਿਧਾਇਕ ਛੀਨਾ ਨੂੰ ਦਿਲੋਂ ਅਸੀਸਾਂ ਦਿੱਤੀਆਂ। ਇਸ ਵਿਧਾਇਕ ਸ੍ਰੀਮਤੀ ਛੀਨਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ ਜਿਸ ਨੇ ਸਾਡੇ ਲੇਖਾਂ ਵਿੱਚ ਸੇਵਾ ਲਿਖੀ ਅਤੇ ਮੈਂ ਨਾਲ ਹੀ ਧੰਨਵਾਦ ਕਰਦੀ ਹਾਂ ਹਲਕਾ ਦੱਖਣੀ ਦੀ ਸਾਰੀ ਹੀ ਰੱਬ ਰੂਪੀ ਜਨਤਾ ਦਾ ਜਿਸ ਨੇ ਮੈਨੂੰ ਵੋਟਾਂ ਨਾਲ ਜਿਤਾਇਆ ਅਤੇ ਮੇਰੇ
ਵਿਚ ਵਿਸ਼ਵਾਸ਼ ਦਿਖਾਇਆ। ਇਸ ਮੌਕੇ ਦਫ਼ਤਰ ਇੰਚਾਰਜ ਹਰਜੀਤ ਸਿੰਘ, ਪੀ ਏ ਹਰਪ੍ਰੀਤ ਸਿੰਘ, ਚੇਤਨ ਥਾਪਰ, ਅਮਨ ਸੈਣੀ,  ਜਗਦੇਵ, ਬੀਰ ਸੁਖਪਾਲ, ਸੁਖਦੇਵ, ਮਨੀਸ਼ ਟਿੰਕੂ , ਦਵਿੰਦਰ ਸਿੰਘ, ਫਰੋਜ ਖਾਨ, ਕੇਸ਼ੋ ਪੰਡਿਤ, ਬੱਬੂ ਚੌਧਰੀ , ਪਰਮਿੰਦਰ ਗਿੱਲ , ਨੂਰ ਅਹਿਮਦ ਅਤੇ ਅਜੇ ਮਿੱਤਲ ਮੌਜੂਦ ਸਨ

No comments:

Post a Comment

Popular News