Sunday, December 4, 2022

ਹੁਸ਼ਿਆਰਪੁਰ ਦੇ ਗੜ੍ਹੀਵਾਲਾ 'ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, 11 ਖਿਲਾਫ ਮਾਮਲਾ ਦਰਜ

ਇਸ ਵਕਤ ਦੀ ਵੱਡੀ ਖ਼ਬਰ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੋਂ ਸਾਹਮਣੇ ਆ ਰਹੀ ਐ ਜਿਥੇ ਦੀ ਇੱਕ ਲੜਾਈ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ ਤੇ ਇਹ ਵੀਡੀਓ ਗੜ੍ਹਦੀਵਾਲਾ ਦੇ ਮੇਨ ਬਾਜ਼ਾਰ ਦੀ ਦੱਸੀ ਹ਼ ਰਹੀ ਹੈ  ਵੀਡੀਓ ਚ ਵੇਖਿਆ ਜਾ ਸਕਦਾ ਹੈ ਕੀ ਕਿਵੇਂ ਕੁਜ ਨੌਜਵਾਨਾਂ ਵਲੋਂ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਐ ਤੇ ਉਸਨੂੰ ਬੁਰੀ ਤਰ੍ਹਾਂ ਨਾਲ ਸੜਕ ਤੇ ਘੜੀਸਿਆ ਜਾ ਰਿਹਾ ਏ ਹਾਲਾਂਕਿ ਮੌਕੇ ਤੇ ਮੌਜੂਦ ਇੱਕ ਪੁਲਿਸ ਅਧਿਕਾਰੀ ਵਲੋਂ ਉਕਤ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਰੰਤੂ ਉਸਦੀ ਕੋਈ ਵੀ ਵਾਹ ਪੇਸ਼ ਨਹੀਂ ਚਲਦੀ ਤੇ ਹਮਲਾਵਰੋਂ ਵਲੋਂ ਲਗਾਤਾਰ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਐ l ਤੇ ਹੁਣ ਥਾਣਾ ਗੜ੍ਹਦੀਵਾਲਾ ਪੁਲਿਸ ਵਲੋਂ ਮਾਮਲੇ ਚ ਕਾਰਵਾਈ ਕਰਦਿਆਂ ਹੋਇਆਂ 7 ਨੋਜਵਾਨਾਂ ਨੂੰ ਨਾਮਜ਼ਦ ਕਰਕੇ ਕੁੱਲ 11 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਏ।ਸਭ ਤੋਂ ਵੱਡੀ ਗੱਲ ਪਲਿਸ ਵਲੋਂ ਇਸ ਮਾਮਲੇ ਚ ਗੜ੍ਹਦੀਵਾਲਾ ਦੀ ਪ੍ਰਸਿੱਧ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੂੰ ਵੀ ਨਾਮਜ਼ਦ ਕੀਤਾ ਐ ਤੇ ਪੁਲਿਸ ਵਲੋਂ ਨੌਜਵਾਨਾਂ ਖਿਲਾਫ ਇਰਾਦਾ ਕਤਲ ਸਮੇਤ ਹੋਰ ਵੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਏ। ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦਾ ਕਹਿਣਾ ਐ ਕਿ ਉਨ੍ਹਾਂ ਵਲੋਂ ਆਪਣੇ ਇਲਾਕੇ ਚ ਲੰਮੇ ਸਮੇਂ ਤੋਂ ਸੇਵਾ ਕੀਤੀ ਜਾ ਰਹੀ ਐ ਤੇ ਕੰਢੀ ਨਹਿਰ ਦਾ ਮੁੱਦਾ ਵੀ ਉਨ੍ਹਾਂ ਵਲੋਂ ਬੜੀ ਗਰਮਜੋਸ਼ੀ ਨਾਲ ਚੁੱਕਿਆ ਗਿਆ ਏ ਤੇ ਇਹੀ ਕਾਰਨ ਐ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਚ ਖਟਕ ਰਿਹੈ ਤੇ ਇਸੇ ਕਾਰਨ ਹੀ ਉਸ ਉਪਰ ਇਹ ਕਾਰਵਾਈ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਆਪਣੀ ਸੇਵਾ ਨੂੰ ਨਿਰੰਤਰ ਜਾਰੀ ਰੱਖਣਗੇ।ਜਿ਼ਕਰਯੋਗ ਐ ਕਿ ਮਨਜੋਤ ਸਿੰਘ ਤਲਵੰਡੀ ਪਿਛਲੇ 7 ਸਾਲ ਦੇ ਵਧੇਰੇ ਸਮੇਂ ਤੋਂ ਇਲਾਕੇ ਚ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਵਿਰਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ ਜਿਥੇ ਕਿ 100 ਤੋਂ ਵਧੇਰੇ ਬਜ਼ੁਰਗ ਰਹਿ ਰਹੇ ਹਨ ਤੇ ਇਸ ਤੋਂ ਇਲਾਵਾ ਗੁੱਜਰਾਂ ਦੇ ਡੇਰਿਆਂ ਚੋਂ ਵੀ ਅੱਜ ਤੱਕ ਸੈਂਕੜੇ ਹੀ ਬੰਧਕ ਨੌਜਵਾਨਾਂ ਨੂੰ ਉਨ੍ਹਾਂ ਵਲੋਂ ਛੁਡਾਇਆ ਗਿਆ ਹੈ ਤੇ ਆਪਣੀ ਇਸ ਸੇਵਾ ਕਾਰਨ ਉਹ ਇਲਾਕੇ ਚ ਹੀ ਨਹੀਂ ਬਲਕਿ ਪੂਰੇ ਪੰਜਾਬ ਚ ਉਨ੍ਹਾਂ ਦਾ ਕਾਫੀ ਜਿ਼ਆਦਾ ਨਾਮ ਅਤੇ ਇੱਜ਼ਤ ਹੈ।

 

No comments:

Post a Comment

Popular News