Thursday, November 24, 2022

ਮੱਛੀ ਪਾਲਣ ਵਿਭਾਗ ਵਲੋਂ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਆਯੋਜਿਤ

ਲੁਧਿਆਣਾ, 24 ਨਵੰਬਰ (Sanjeev Kumar Sharma) - ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ, ਐਸ.ਏ.ਐਸ. ਨਗਰ, ਮੋਹਾਲੀ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੱਛੀ ਪਾਲਣ ਵਿਭਾਗ, ਲੁਧਿਆਣਾ ਵੱਲੋਂ ਪੰਜਾਬ ਫਿਸ਼ਰੀਜ ਡਿਵਲਪਮੈਂਟ ਬੋਰਡ

ਦੇ ਸਹਿਯੋਗ ਨਾਲ "Freshwater Aquaculture ( Hatchery Management to grow-out ponds and Disease management) special emphasis to Integrated  Aquaculture Unit”  ਵਿਸ਼ੇ 'ਤੇ 3 ਰੋਜਾ ਟ੍ਰੇਨਿੰਗ ਕੈਂਪ ਮੱਛੀ ਪੂੰਗ ਫਾਰਮ, ਮੋਹੀ, ਜਿਲ੍ਹਾ ਲੁਧਿਆਣਾ ਵਿਖੇ ਮਿਤੀ 21 ਨਵੰਬਰ, ਵਿਸ਼ਵ ਮੱਛੀ ਪਾਲਕ ਦਿਵਸ ਤੋਂ ਆਯੋਜਿਤ ਕੀਤਾ ਗਿਆ। ਇਹ ਦਿਵਸ ਫਾਰਮ 'ਤੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਕਰਵਾਏ ਸਮਾਗਮ ਵਿੱਚ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਮੱਛੀ ਪਾਲਕਾਂ, ਮੱਛੀ ਵਿਕਰੇਤਾਵਾਂ ਅਤੇ ਬੇਰੋਜਗਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸ੍ਰੀ ਦਲਬੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ -ਕਮ- ਮੁੱਖ ਕਾਰਜਕਾਰੀ ਅਫਸਰ, ਮੱਛੀ ਪੂੰਗ ਫਾਰਮ, ਮੋਹੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ, ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਭੇਜੇ ਗਏ ਸੌਦੇਸ਼ ਬਾਰੇ ਜਾਣੂ ਕਰਵਾਉੇਦਿਆ ਕਿਹਾ ਕਿ ਪੰਜਾਬ ਸਰਕਾਰ ਮੱਛੀ ਪਾਲਣ ਦੇ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁਲਿੱਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਾ ਮਾਹਰ ਡਾ ਵੀਰਪ੍ਰਤਾਪ ਸਿੰਘ ਗਿੱਲ, ਡਾ. ਪਰਮਵੀਰ ਸਿੰਘ, ਸ.ਮਨਦੀਪ ਸਿੰਘ ਵੱਲੋਂ ਮੱਛੀ ਪਾਲਣ ਕਿਵੇਂ ਸ਼ੁਰੂ ਕਰੀਏ, ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ, ਬੈਂਕਾਂ ਵੱਲੋਂ ਸਹਾਇਕ ਧੰਦਿਆਂ 'ਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਤੇ ਜਾਣਕਾਰੀ ਦਿੱਤੀ ਗਈ। ਦੂਸਰੇ ਦਿਨ ਸੀਨੀਅਰ ਮੱਛੀ ਪਾਲਣ ਅਫਸਰ, ਲੁਧਿਆਣਾ ਸ਼੍ਰੀ ਜਤਿੰਦਰ ਸਿੰਘ ਗਰੇਵਾਲ ਅਤੇ ਫਾਰਮ ਸੁਪਰਡੈਂਟ ਸ਼੍ਰੀ ਸਤਨਾਮ ਸਿੰਘ ਵੱਲੋਂ ਨੌਜਵਾਨਾਂ ਨੂੰ ਅਗਾਂਹਵਧੂ ਮੱਛੀ ਪਾਲਕ ਸ. ਹਰਭਜਨ ਸਿੰਘ, ਪਿੰਡ ਖਯਾਲਾ, ਜਿਲ੍ਹਾ ਮਾਨਸਾ ਵਿਖੇ ਸੰਯੁਕਤ ਮੱਛੀ ਪਾਲਣ ਸਬੰਧੀ ਯੂਨਿਟ ਦਾ ਪ੍ਰਭਾਵੀ ਦੌਰਾ ਕਰਵਾਇਆ ਗਿਆ ਜਿਸ ਵਿੱਚ ਅਗਾਂਹਵਧੂ ਕਿਸਾਨ ਵੱਲੋਂ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਤੋਂ
ਵੱਧ ਮੁਨਾਫਾ ਲੈਣ ਲਈ ਇਸ ਨਾਲ ਸੂਰ ਪਾਲਣ, ਬੱਕਰੀ ਪਾਲਣ, ਬਟੇਰ ਅਤੇ ਮੁਰਗੀ ਪਾਲਣ ਦੀ ਵੀ ਸਲਾਹ ਦਿੱਤੀ ਗਈ। ਤੀਸਰੇ ਦਿਨ ਕਿਸਾਨਾਂ ਨੂੰ ਗੁਰੁ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਵਿਸ਼ਾ ਮਾਹਰ ਡਾ.ਅਭਿਸ਼ੇਕ ਸ਼੍ਰੀਵਾਸਤਵ ਅਤੇ ਡਾ.ਅਮਿਤ ਮੰਡਲ ਵੱਲੋਂ ਮੱਛੀ ਪਾਲਣ ਦੇ ਕਿੱਤੇ ਸੁਚੱਜੇ ਅਤੇ ਵਿਗਿਆਨਿਕ ਢੰਗ ਨਾਲ ਅਪਣਾਉਣ ਦੀ ਸਲਾਹ ਦਿੱਤੀ। ਅਖੀਰ ਵਿੱਚ, ਸ਼ਾਮਲ ਹੋਏ ਸਾਰੇ ਕਿਸਾਨਾਂ ਦਾ ਧੰਨਵਾਦ ਕਰਦਿਆ ਮੁੱਖ ਕਾਰਜਕਾਰੀ ਅਫਸਰ ਮੋਹੀ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ, ਮੱਛੀ ਪਾਲਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਮੱਛੀ ਪਾਲਣ ਵਿਭਾਗ, ਲੁਧਿਆਣਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਆਪਣਾ ਕੰਮ ਤਨਦੇਹੀ ਨਾਲ ਨਿਭਾਉਣ 'ਤੇ ਸ਼ਲਾਘਾ ਵੀ ਕੀਤੀ।

No comments:

Post a Comment

Popular News