ਲੁਧਿਆਣਾ,23 ਨਵੰਬਰ (ਸੰਜੀਵ ਕੁਮਾਰ ਸ਼ਰਮਾ) ਪੰਜਾਬ ਅਤੇ ਦੇਸ਼ ਦੀ ਅਮਨਸ਼ਾਂਤੀ 'ਤੇ ਭਾਈਚਾਰਕ ਸਾਂਝ ਨੂੰ
ਬਣਾਈ ਰੱਖਣ,ਦੇਸ਼ -ਸਮਾਜ ਦੀ ਸੇਵਾ ਲਈ ਅਗ੍ਹਾਂ ਵਧੂ ਸੋਚ ਲੈਕੇ ਸ਼ਿਵਸੈਨਾ (ਠਾਕਰੇ) ਕੰਮ ਕਰਦੀ ਹੈ ਤੇ ਦੇਸ਼ ਅਤੇ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦਾ ਹਮੇਸ਼ਾ ਵਿਰੋਧ ਕਰਦੀ ਰਹੀ ਹੈ ਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸਰਕਟ ਹਾਊਸ ਵਿੱਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਅਸ਼ੋਕ ਤਿਵਾਰੀ (ਮੁੰਬਈ) ਨੇ ਕਰਦਿਆਂ ਕਿਹਾ ਕਿ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਹਮੇਸ਼ਾ ਤੋਂ ਹੀ ਜਾਤ-ਪਾਤ ਅਤੇ ਧਰਮ ਤੋਂ ਉਪਰ ਉਠਕੇ ਦੇਸ਼ ਦੀ ਏਕਤਾ -ਅਖੰਡਤਾ ਲਈ ਕੰਮ ਕਰ ਰਹੀ ਹੈ 'ਤੇ ਹਰੇਕ ਸ਼ਿਵਸੈਨਿਕ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਦੇਸ਼ ਅਤੇ ਸਮਾਜ ਦੀ ਸੇਵਾ ਲਈ ਕੰਮ ਕਰਕੇ ਪਾਰਟੀ ਦੇ ਪੱਧਰ ਨੂੰ ਉੱਚਾ ਚੁੱਕਣ ਨਾ ਕਿ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਤੇ ਦੇਸ਼ ਦੀ ਅਮਨਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦਾ ਸਹਿਯੋਗ ਕਰਨ । ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ,ਹਨੀ ਮਹਾਜਨ ਸਮੇਤ ਹੋਰ ਸੂਬਾ ਆਗੂ ਮੌਜੂਦ ਸਨ । ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਨੂੰ ਤੋੜਨ ਦੀਆਂ ਅਤੇ ਧਰਮ ਦੇ ਨਾਮ ਤੇ ਕੱਟੜਵਾਦੀ ਸੋਚ ਰੱਖਦਿਆਂ ਹਿੰਦੂ -ਸਿੱਖ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀਆਂ ਕੋਝੀਆਂ ਖੇਡਾਂ ਖੇਡ ਰਹੇ ਹਨ ਉਨ੍ਹਾਂ ਦਾ ਸ਼ਿਵਸੈਨਾ ਡਟਵਾਂ ਵਿਰੋਧ ਕਰਦੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਧਰਮ ਨਾਲ ਸੰਬੰਧ ਰੱਖਦਾ ਹੋਵੇ । ਸ਼੍ਰੀ ਤਿਵਾੜੀ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਗੁਰਦਸਪੂਰ ਤੋਂ ਇੱਕ ਸ਼ਿਵਸੈਨਾ ਨੇਤਾ ਵੱਲੋਂ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਦੇ ਖਿਲਾਫ ਮੰਦਭਾਗੀ ਟਿੱਪਣੀ ਕੀਤੀ ਸੀ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਇਸ ਤੋਂ ਪਹਿਲਾਂ ਵੀ ਪਟਿਆਲਾ ਵਿੱਖੇ ਮਾਹੌਲ ਬਿਗਾੜਨ ਦੀ ਕੋਸ਼ਿਸ਼ਾਂ ਕਰਨ ਵਾਲੇ ਸ਼ਿਵਸੈਨਾ ਨੇਤਾ ਦਾ ਡਟਵਾਂ ਵਿਰੋਧ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਨੂੰ ਜੋੜਨ ਵਿੱਚ ਵਿਸ਼ਵਾਸ ਰੱਖਦੀ ਹੈ ਨਾ ਕਿ ਤੋੜਨ ਵਿੱਚ,ਇਸ ਲਈ ਹਰੇਕ ਧਰਮ ਦੇ ਲੋਕ ਸ਼ਿਵਸੈਨਾ ਨਾਲ ਜੁੜੇ ਹੋਏ ਹਨ ਤੇ ਪਾਰਟੀ ਵਿੱਚ ਰਹਿ ਕੇ ਦੇਸ਼-ਸਮਾਜ ਦੀ ਸੇਵਾ ਕਰ ਰਹੇ ਹਨ । ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਝ ਅਖੌਤੀ ਸ਼ਿਵਸੈਨਾਵਾਂ ਉਨ੍ਹਾਂ ਦਾ ਅਕਸ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਕੰਮ ਸਿਰਫ ਪੁਲਿਸ ਸੁਰੱਖਿਆ ਹਾਸਲ ਕਰਨਾ ਤੇ ਧਰਮ ਦੇ ਨਾਮ ਤੇ ਆਪਸ ਵਿੱਚ ਲੜਾਉਣਾ ਹੈ। ਸ਼ਿਵਸੈਨਾ ਬਾਲਾਸਾਹਿਬ ਠਾਕਰੇ ਨਾ ਤਾਂ ਸੁਰੱਖਿਆ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਨਾ ਹੀ ਸੁਰੱਖਿਆ ਲਈ ਸ਼ਿਵਸੈਨਿਕ ਕੰਮ ਕਰਦੇ ਹਨ । ਉਨ੍ਹਾਂ ਕਿਹਾ ਕਿ ਸ਼ਿਵਸੈਨਾ ਬਾਲਾਸਾਹਿਬ ਠਾਕਰੇ ਨੂੰ ਬਦਨਾਮ ਕਰਨ ਵਾਲੇ ਅਖੌਤੀ ਸ਼ਿਵਸੈਨਾਵਾਂ ਨੂੰ ਠੋਕਵਾਂ ਜਵਾਬ ਦਿੱਤਾ ਗਿਆ ਸੀ ਜਦੋਂ ਬੀਤੇ ਦਿਨੀ ਸੁਰੱਖਿਆ ਵਾਪਸ ਕਰਨ ਦੇ ਦਿੱਤੇ ਨਿਰਦੇਸ਼ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਉਨ੍ਹਾਂ ਸਾਰੇ ਹੀ ਸ਼ਿਵਸੈਨਿਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਮੋੜਨ ਲਈ ਸ਼ਿਵਸੈਨਿਕ ਵੱਡੇ ਪੱਧਰ ਤੇ ਪੁਲਿਸ ਅਧਿਕਾਰੀਆਂ ਕੋਲ ਪੁੱਜੇ ਤੇ ਆਪਣੀ ਸੁਰੱਖਿਆ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਵਾਪਸ ਲੈਣ ਦੀ ਗੁਹਾਰ ਲਗਾਈ ਸੀ ਜੋ ਅਖੌਤੀ ਸ਼ਿਵਸੈਨਾਵਾਂ ਠੋਕਵਾਂ ਜਵਾਬ ਸੀ । ਅਸ਼ੋਕ ਤਿਵਾੜੀ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਅਤੇ ਵਿਸਤਾਰ ਲਈ ਪਾਰਟੀ ਵਰਕਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਕਿ ਸਮਾਜ ਦੇ ਪਛੜੇ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ । ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਕਿਹਾ ਕਿ ਅੱਜ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੀ ਜਿਸ ਵਿੱਚ ਸ਼੍ਰੀ ਤਿਵਾੜੀ ਸਾਹਿਬ ਖਾਸ ਤੌਰ ਤੇ ਸ਼ਾਮਲ ਹੋਏ ਹਨ । ਉਨ੍ਹਾਂ ਕਿਹਾ ਕਿ ਬੀਤੇ ਦਿਨੀ ਇੱਕ ਸ਼ਿਵਸੈਨਿਕ ਵੱਲੋਂ ਗੁਰਦਸਪੁਰ ਵਿੱਖੇ ਸ਼੍ਰੀ ਦਰਬਾਰ ਸਾਹਿਬ ਬਾਰੇ ਮੰਦਭਾਗੀ ਟਿੱਪਣੀ ਕੀਤੀ ਸੀ ਨੂੰ ਸ਼੍ਰੀ ਊਧਵ ਸਾਹਿਬ ਠਾਕਰੇ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਜਦਕਿ ਉਸ ਵੱਲੋਂ ਕੀਤੀ ਗਈ ਕਾਰਵਾਈ ਨਾ-ਕਾਬਿਲੇ ਬਰਦਾਸ਼ਤ ਸੀ । ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਰਟੀ ਕਦੇ ਵੀ ਕਿਸੇ ਵੀ ਧਰਮ ਦੇ ਖਿਲਾਫ ਕੋਈ ਟਿੱਪਣੀ ਨਹੀਂ ਕਰਦੀ ਤੇ ਨਾ ਹੀ ਗ਼ਲਤ ਟਿਪਣੀ ਕਰਨ ਵਾਲੇ ਨੂੰ ਬਰਦਾਸ਼ਤ ਕਰਦੀ ਹੈ । ਸ਼ਿਵਸੈਨਾ (ਠਾਕਰੇ) ਦੇ ਸੰਵਿਧਾਨ ਵਿੱਚ ਵੀ ਹਰੇਕ ਧਰਮ ਦਾ ਸਤਿਕਾਰ ਕਰਨਾ ਹੈ ਤੇ ਸਤਿਕਾਰ ਕਰਦੀ ਹੈ ਤੇ ਹਰੇਕ ਧਰਮ -ਸਮੁਦਾਏ ਦੇ ਲੋਕਾਂ ਨੂੰ ਨਾਲ ਲੈਕੇ ਚਲਦੀ ਹੈ । ਉਨ੍ਹਾਂ ਸਿੱਖ ਸਮੁਦਾਏ ਨੂੰ ਅਪੀਲ ਕਰਦਿਆਂ ਕਿਹਾ ਕਿ ਕੁੱਝ ਅਖੌਤੀ ਸ਼ਿਵਸੈਨਾਵਾਂ ਕਰਕੇ ਉਹ ਉਨ੍ਹਾਂ ਨੂੰ ਵੀ ਆਪਣਾ ਵਿਰੋਧੀ ਸਮਝਦੇ ਹਨ ਪਰ ਇਹੋ ਜਿਹਾ ਨਹੀਂ ਹੈ ,ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਸਿੱਖਾਂ ਦੇ ਵਿਰੋਧੀ ਨਹੀਂ ਹੈ ਤੇ ਅਨੇਕਾਂ ਸਿੱਖ ਮਹਾਰਾਸ਼ਟਰ ਵਿੱਚ ਵੀ ਸ਼ਿਵਸੈਨਾ (ਠਾਕਰੇ) ਨਾਲ ਜੁੜੇ ਹੋਏ ਹਨ । ਉਨ੍ਹਾਂ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਅਖੌਤੀ ਸ਼ਿਵਸੈਨਾ ਵਾਲਿਆਂ ਵੱਲੋਂ ਸੋਸ਼ਲ ਮੀਡੀਆ ਅਤੇ ਚੈਨਲਾਂ ਤੇ ਦਿੱਤੇ ਜਾਂਦੇ ਕੌੜੇ ਬਿਆਨ ਕਿਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਨਾ ਕਰਨ ਦੇਣ ਇਸ ਲਈ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ । ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਭੜਕਾਊ ਬਿਆਨ ਦੇਣ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਅਖੌਤੀ ਸ਼ਿਵਸੈਨਾਵਾਂ ਦੇ ਬਿਆਨ ਮੀਡੀਆ ਵਿੱਚ ਦਿਖਾਉਣ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਨ ਤੇ ਰੋਕ ਲਗਾਈ ਜਾਵੇ ਤਾਕਿ ਅਮਨ ਸ਼ਾਂਤੀ ਨੂੰ ਬਣਾਏ ਰੱਖਿਆ ਜਾ ਸਕੇ । ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭੜਕਾਊ ਬਿਆਨ ਦੇਣ ਵਾਲਿਆਂ ਖਿਲ਼ਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਢਿੱਲ ਦਿੱਤੀ ਜਾਵੇ ਤਾਕਿ ਅਮਨ ਸ਼ਾਂਤੀ ਬਣੀ ਰਹੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਰਪ੍ਰਸਤ ਅਮਰ ਟੱਕਰ,ਸੂਬਾ ਬੁਲਾਰਾ ਚੰਦਰਕਾਂਤ ਚੱਢਾ,ਜਿਲ੍ਹਾ ਪ੍ਰਧਾਨ ਰਾਜਿੰਦਰ ਭਾਟੀਆ,ਐਡਵੋਕੇਟ ਨੀਤਿਨ ਘੰਡ,ਕੁਨਾਲ ਸੂਦ,ਰਾਕੇਸ਼ ਦੇਮ 'ਤੇ ਹੋਰ ਸ਼ਿਵਸੈਨਿਕ ਹਾਜਰ ਸਨ।
No comments:
Post a Comment