Friday, November 18, 2022

ਉਡਾਰੀਆਂ ਬਾਲ ਵਿਕਾਸ ਮੇਲੇ ਅਧੀਨ ਬਲਾਕ ਦੋਰਾਹਾ ਦੀਆਂ ਆਂਗਣਵਾੜੀਆ 'ਚ ਗਤੀਵਿਧੀਆ ਜਾਰੀ

ਦੋਰਾਹਾ(ਲੁਧਿਆਣਾ), 18 ਨਵੰਬਰ (Sanjeev Kumar Sharma) - ਡਾਇਰੈਕਟਰ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਸੀ.ਡੀ.ਪੀ.ਓ ਸ੍ਰੀ ਰਾਹੁਲ ਅਰੋੜਾ (ਬਲਾਕ ਦੋਰਾਹਾ) ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਆਂਗਣਵਾੜੀ ਵਰਕਰਾਂ ਵਲੋ ਬਲਾਕ ਦੇ ਆਗਣਵਾੜੀ ਸੈਟਰਾਂ ਵਿੱਚ ਬਾਲ ਵਿਕਾਸ ਮੇਲੇ ਦੀ ਸ਼ੁਰੂਆਤ 14 ਨਵੰਬਰ ਨੂੰ ਕਰਵਾਈ ਗਈ ਸੀ ਜਿਸ ਅਧੀਨ ਵੱਖ-ਵੱਖ ਗਤੀਵਿਧੀਆਂ ਰਾਹੀਂ ਇਹ ਮੇਲਾ ਪੂਰੇ ਜ਼ੋਰਾ-ਸ਼ੋਰਾ ਨਾਲ ਮਨਾਇਆ ਜਾ ਰਿਹਾ ਹੈ। ਸੀ.ਡੀ.ਪੀ.ਓ. ਸ੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮੰਤਵ ਬੱਚਿਆਂ ਦਾ ਬਹੁਪੱਖੀ ਵਿਕਾਸ ਅਤੇ ਮੁੱਢਲੇ ਬਚਪਨ ਦੇ ਵਿਸ਼ਿਆਂ ਬਾਰੇ ਹਰ ਪੱਖੋਂ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਆਂਗਣਵਾੜੀ ਪੱਧਰ 'ਤੇ ਬੱਚਿਆ ਲਈ ਕਵਿਤਾ ਮੁਕਾਬਲੇ, ਡਾਂਸ, ਮਾਨਸਿਕ ਤੇ ਸਰੀਰਿਕ ਸਰਗਰਮੀਆ ਕਰਵਾਈਆ ਜਾ ਰਹੀਆਂ ਹਨ ਅਤੇ ਹਰ ਬੱਚੇ ਨੂੰ ਇਨ੍ਹਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਮੇਲਾ 14 ਤੋ 20 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ ਅਤੇ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਨਾ ਸਿਰਫ ਬੱਚੇ ਬਲਕਿ ਉਨ੍ਹਾਂ ਦੇ ਮਾਪਿਆਂ, ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ

ਨੂੰ ਵੀ ਬੱਚਿਆਂ ਦੇ ਨਾਲ ਸੱਦਾ ਦਿਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਬੱਚੇ ਦੀਆਂ ਵਿਸ਼ੇਸ਼ਤਾਵਾਂ ਅਤੇ ਉਪਲੱਬਧੀਆਂ ਬਾਰੇ ਜਾਣੂੰ ਹੋ ਸਕਣ। ਉਨ੍ਹਾਂ ਦੱਸਿਆ ਕਿ ਇਸ ਨਾਲ ਉਹ ਆਪਣੇ ਬੱਚੇ ਦੇ ਭਵਿੱਖ ਦੀ ਉੱਨਤੀ ਲਈ ਸੋਚ-ਵਿਚਾਰ ਕਰ ਸਕਦੇ ਹਨ। ਸੀ.ਡੀ.ਪੀ.ਓ. ਸ੍ਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਜਿਸ ਸਕਾਰਾਤਮਤ ਸੋਚ ਨਾਲ ਇਹ ਮੇਲਾ ਉਲੀਕਿਆ ਗਿਆ ਹੈ ਉਸ ਸੋਚ ਨੂੰ ਵਿਭਾਗ ਵੱਲੋ ਜਮੀਨੀ ਪੱਧਰ 'ਤੇ ਲਾਗੂ ਕਰਨ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

No comments:

Post a Comment

Popular News