ਹਾਸਲ ਹੋਈ ਜਦੋਂ INSE ਹਰਬੰਸ ਸਿੰਘ ਇੰਚਾਰਜ ਐੱਸਟੀਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ ਦੇ ਸਬੰਧ ਵਿੱਚ ਜੱਸੀਆਂ ਮੁੜ ਟੀ ਪੁਆਇੰਟ ਮੇਨ ਲੁਧਿਆਣਾ ਤੋਂ ਜਲੰਧਰ ਨੂੰ ਜਾਂਦੀ ਜੀਟੀ ਰੋਡ ਲੁਧਿਆਣਾ ਏਰੀਆ ਥਾਣਾ ਸਲੇਮਟਾਬਰੀ ਲੁਧਿਆਣਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਹਰਜਿੰਦਰ ਕੁਮਾਰ ਉਮਰ ਕ੍ਰੀਬ 50 ਸਾਲ ਪੁੱਤਰ ਪੰਜਾਬ ਦਾਸ ਵਾਸੀ ਮੁਹੱਲਾ ਗੋਪਾਲ ਨਗਰ ਥਾਣਾ ਸਿਟੀ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਜੋ ਪੰਜਾਬ ਪੁਲਿਸ ਵਿੱਚ ਸਬਇੰਸਪੈਕਟਰ ਹੈ ਅਤੇ ਥਾਣਾ ਡਵੀਜਨ ਨੰਬਰ 5 ਲੁਧਿਆਣਾ ਵਿਖੇ ਐਡੀਸਨਲ ਐੱਸਐੱਚਓ ਦਾ ਕੰਮ ਕਰਦਾ ਹੈ ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰਦਾ ਆ ਰਿਹਾ ਹੈ ਜਿਸ ਨੇ ਮੋਟਰਸਾਇਕਲ ਨੰਬਰ PB06AL9423 ਮਾਰਕਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਪੰਜਾਬ ਪੁਲਿਸ ਦੀ ਵਰਦੀ ਵਿੱਚ ਹੀ ਲਾਡੋਵਾਲ ਸਾਇਡ ਤੋਂ ਆ ਕੇ ਬਸਤੀ ਜੋਧੇਵਾਲ ਸਾਇਡ ਆਪਣੇ ਗ੍ਰਾਹਕਾਂ ਨੂੰ ਹੈਰੋਇੰਨ ਦੀ ਸਪਲਾਈ ਕਰਨ ਲਈ ਜਾਣਾ ਹੈ ਜਿਸ ਤੇ ਮੁਖਬਰੀ ਦੇ ਅਧਾਰ ਪਰ ਮੁਖਬਰੀ ਪੱਕੀ ਅਤੇ ਭਰੋਸੇਯੋਗ ਹੋਣ ਪਰ ਅਰੋਪੀ ਦੇ ਬਰਖਿਲਾਫ ਮੁਕੱਦਮਾ ਨੰ.298 ਮਿਤੀ 22 11 2022 ਜੁਰਮ 21 NDPS Act ਥਾਣਾ ਐੱਸ.ਟੀ.ਐੱਫ ਫੇਸ-4 ਮੋਹਾਲੀ ਜਿਲਾ ਐੱਸਏਐੱਸ ਨਗਰ ਵਿਖੇ ਦਰਜ ਕਰਵਾ ਕੇ ਮੁਖਬਰ ਦੀ ਇਤਲਾਹ ਮੁਤਾਬਿਕ ਦੋਸ਼ੀ 81 ਹਰਜਿੰਦਰ ਕੁਮਾਰ ਉੱਕਤ ਜੋ ਵਰਦੀ ਵਿਚ ਸੀ ਨੂੰ ਨੇੜੇ ਜੋਧੇਵਾਲ ਚੱਕ ਲੁਧਿਆਣਾ ਤੋਂ ਜਲੰਧਰ ਬਾਈਪਾਸ ਚੌਂਕ ਵੱਲੋਂ ਮੋਟਰਸਾਇਕਲ ਨੰਬਰੀ ਉਕਤ ਪਰ ਆਉਂਦੇ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸ੍ਰੀ ਦੇਵਿੰਦਰ ਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾ ਕੇ ਜਦੋਂ ਉਹਨਾਂ ਦੀ ਹਾਜਰੀ ਵਿੱਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਦੋਸ਼ੀ ਹਰਜਿੰਦਰ ਕੁਮਾਰ ਉਕਤ ਦੀ ਪਹਿਨੀ ਹੋਈ ਵਰਦੀ ਵਾਲੀ ਜੈਕਟ ਦੀ ਖੱਬੀ ਜੇਬ ਵਿੱਚ 16 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਦੌਰਾਨੇ ਪੁੱਛ ਗਿੱਛ ਦੋਸ਼ੀ ਹਰਜਿੰਦਰ ਕੁਮਾਰ ਉਕਤ ਵਲੋਂ ਕੀਤੇ ਇੰਕਸਾਫ ਬਿਆਨ ਮੁਤਾਬਿਕ ਅੱਜ ਮੁਕੱਦਮਾ ਹਜਾ ਵਿੰਚ ਹਰਜਿੰਦਰ ਕੌਰ ਉਮਰ ਕਰੀਬ 35 ਸਾਲ ਪਤਨੀ ਸਾਹਿਬ ਉਰਫ ਸਾਥੀ ਅਤੇ ਰੋਹਿਤ ਕੁਮਾਰ ਉਮਰ ਕਰੀਬ 20 ਸਾਲ ਪੁੱਤਰ ਸੁੱਚਾ ਰਾਮ ਦੋਵੇ ਵਾਸੀਆਨ ਪਿੰਡ ਸੇਲਕੀਆਣਾ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਦੋਸ਼ੀ ਨਾਮਜਦ ਕਰਕੇ ਦੋਸ਼ੀ ਹਰਜਿੰਦਰ ਕੁਮਾਰ ਉਕਤ ਵੱਲੋਂ ਕੀਤੇ ਇਕਸਾਫ ਬਿਆਨ ਮੁਤਾਬਿਕ ਦੋਸ਼ੀ ਦੀ ਨਿਸ਼ਾਨਦੇਹੀ ਪਰ ਅੱਜ ਸਵੇਰੇ ਦੋਵਾਂ ਨੂੰ ਮੋਟਰਸਾਇਕਲ ਨੰਬਰ PB08BK8133 ਮਾਰਕਾ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਜਾਣ ਲੱਗਿਆ ਨੂੰ ਇਹਨਾਂ ਦੇ ਘਰ ਬਾਹਰੋਂ ਗਲੀ ਵਿੱਚੋਂ ਸ੍ਰੀ ਦੇਵਿੰਦਰ ਕੁਮਾਰ ਪੀਪੀਐਸ ਉੱਪ ਕਪਤਾਨ ਪੁਲਿਸ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਹਾਜਰੀ ਵਿੱਚ ਕਾਬੂ ਕਰਕੇ ਦੋਸ਼ਣ ਹਰਜਿੰਦਰ ਕੌਰ ਉੱਕਤ ਦੇ ਹੱਥ ਵਿੱਚ ਫੜੇ ਲੇਡੀਜ ਪਰਸ ਵਿਚੋਂ 830 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਮੁਕੱਦਮਾ ਹਜਾ ਵਿੱਚ ਕੁੱਲ 846 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਦੌਰਾਨੇ ਪੁੱਛ ਗਿੱਛ ਦੇਸ਼ੀ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਥਾਣਾ ਡਵੀਜਨ ਨੰਬਰ 5 ਲੁਧਿਆਣਾ ਵਿਖੇ ਬਤੌਰ ਐਡੀਸ਼ਨਲ ਐੱਸਐੱਚਓ ਦਾ ਕੰਮ ਕਰਦਾ ਹੈ ਦੌਰਾਨੇ ਪੁੱਛ ਗਿੱਛ ਦੋਸਣ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਔਰਤ ਹੈ ਜਿਸ ਨੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾ ਵੀ ਥਾਣਾ ਫਿਲੌਰ ਜਿਲ੍ਹਾ ਜਲੰਧਰ ਵਿਖੇ ਨਸ਼ਾ ਤਸਕਰੀ ਦੇ ਕਾਈ ਮੁਕਦਮੇ ਦਰਜ ਹਨ ਅਤੇ ਦੱਸਿਆ ਕਿ ਉਹ ਖੁਦ ਵੀ ਹੈਰੋਇੰਨ ਦੇ ਨਸ਼ੇ ਦਾ ਸੇਵਨ ਕਰਨ ਦੀ ਆਦੀ ਹੈ ਅਤੇ ਉਹ ਕਰੀਬ 10 ਸਾਲ ਤੋਂ ਹੈਰੋਇਨ ਅਤੇ ਤੁਕੀ ਚੂਰਾ ਪੋਸਤ ਵੇਚਣ ਦਾ ਨਜਾਇਜ ਧੰਦਾ ਕਰਦੀ ਆ ਰਹੀ ਹੈ ਦੋਸੀ ਰੋਹਿਤ ਕੁਮਾਰ ਨੇ ਦੌਰਾਨੇ
ਪੁੱਛਗਿੱਛ ਦੱਸਿਆ ਕਿ ਉਹ ਕ੍ਰਿਮੀਕਾ ਫੈਕਟਰੀ ਫਿਲੋਰ ਵਿਖੇ ਕਮ ਕਰਦਾ ਹੈ ਜਿਸ ਨੇ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾ ਵੀ ਇੱਕ ਮੁਕੱਦਮਾ ਨਸ਼ਾ ਤਸਕਰੀ ਦਾ ਦਰਜ ਹੈ। ਤਿੰਨੋਂ ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਲੰਮੀ ਪੁੱਛ-ਗਿੱਛ ਕਰਕੇ ਇਹਨਾਂ ਦੇ ਗਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਤਫਤੀਸ਼ ਜਾਰੀ ਹੈ ਵੇਖੋ ਲੁਧਿਆਣਾ ਤੋਂ ਸੰਜੀਵ ਕੁਮਾਰ ਸ਼ਰਮਾ ਦੀ ਇਹ ਰਿਪੋਰਟ
No comments:
Post a Comment