ਲੁਧਿਆਣਾ, 22 ਨਵੰਬਰ (Sanjeev Kumar Sharma) - ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਲਈ 8 ਕਰੋੜ 62 ਲੱਖ 35 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ, ਉਪਰੋਕਤ ਕੰਮ ਜੋ ਕਿ ਪਿਛਲੇ ਵਿਧਾਇਕ ਦੀ ਅਣਗਹਿਲੀ ਕਾਰਨ ਅਧੂਰੇ ਪਏ ਸੀ, ਹੁਣ ਇਹ ਸਾਰੇ ਕੰਮ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੀਤੇ ਜਾਣਗੇ। ਉਨ੍ਹਾ ਅੱਗੇ ਕਿਹਾ ਸਮਾਰਟ ਸਿਟੀ ਲੁਧਿਆਣਾ ਹੋਣ ਦੇ ਬਾਵਜੂਦ ਹਲਕਾ ਦੱਖਣੀ ਪਛੜੇ ਹਲਕਿਆਂ ਵਿੱਚ ਗਿਣਿਆ
ਜਾਂਦਾ ਹੈ ਪਰ ਹੁਣ ਜਲਦ ਹੀ ਇਹ ਤਸਵੀਰ ਬਦਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਨੇ, ਅਸੀਂ ਉਸ ਉਮੀਦ ਤੇ ਖਰੇ ਉੱਤਰਾਗੇਂ ਤੇ ਹਲਕੇ ਦਾ ਚੋਂ-ਪਖੀ ਵਿਕਾਸ ਕਰਾਂਗੇ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿਚ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਆਈ ਸੀ ਉਸ ਨੂੰ ਦੂਰ ਕਰਨ ਲਈ ਉਪਰਾਲੇ ਹੁਣੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ ਜਿਸਦੇ ਤਹਿਤ ਵਾਰਡ ਨੰਬਰ 29 ਦੇ ਕੁੰਤੀ ਨਗਰ, ਵਾਰਡ ਨੰਬਰ 30 ਦੇ ਓਸਵਾਲ ਕਲੋਨੀ ਅਤੇ ਵਾਰਡ ਨੰਬਰ 31 ਦੇ ਗਗਨ ਨਗਰ ਵਿਚ 3 ਨਵੇਂ ਟਿਊਬੈੱਲ ਲਗਾਏ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਗਰਮੀਆਂ ਵਿਚ ਪਾਣੀ ਦੀ ਕੋਈ ਪਰੇਸ਼ਾਨੀ ਨਾ ਆਵੇ। ਵਾਰਡ ਨੰਬਰ 22 ਵਿੱਚ 'ਆਪ' ਦੇ ਸੇਵਕ ਅਜੇ ਮਿੱਤਲ ਨੇ ਸਾਬਕਾ ਵਿਧਾਇਕ ਬੈਂਸ 'ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਇਸ ਵਾਰਡ ਨਾਲ ਸ਼ੁਰੂ ਤੋਂ ਹੀ ਮਤਰੇਆ ਸਲੂਕ ਹੁੰਦਾ ਆਇਆ ਹੈ|
ਵਿਕਾਸ ਦੀ ਗੱਲ ਤਾਂ ਛੱਡੋ, ਪਿਛਲੇ 10 ਸਾਲਾਂ ਤੋਂ ਵਿਧਾਇਕ ਬੈਂਸ 10 ਵਾਰ ਵੀ ਇਸ ਵਾਰਡ ਵਿੱਚ ਨਹੀਂ ਆਏ, ਜਦੋਂ ਕਿ ਮੈਡਮ ਛੀਨਾ ਦਾ ਸਾਡੇ ਵਾਰਡ ਵਿੱਚ ਸ਼ੇਰਪੁਰ ਲੋਕ ਮਿਲਨੀ ਪ੍ਰੋਗਰਾਮ ਹੋਵੇ ਜਾਂ ਸਵੇਰੇ 4 ਵਜੇ ਉੱਠ ਕੇ ਛੱਠ ਪੂਜਾ ਵਿੱਚ ਸ਼ਾਮਲ ਹੋਣਾ ਹੋਵੇ, ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵਿਧਾਇਕ ਨੇ ਇਸ ਵਾਰਡ ਵੱਲ ਵੀ ਧਿਆਨ ਦਿੱਤਾ ਹੈ। ਸਾਡੇ ਵਾਰਡ ਵਿੱਚ ਪਹਿਲਾਂ ਵਿਕਾਸ ਕਾਰਜ ਨਾ ਹੋਣ ਕਾਰਨ ਉਪਰੋਕਤ ਰਾਸ਼ੀ ਵਿੱਚੋਂ ਵਾਰਡ 22 ਲਈ 1 ਕਰੋੜ 70 ਲੱਖ ਰੁਪਏ ਜਾਰੀ ਕੀਤੇ ਗਏ ਹਨ ਜਿਸ ਨਾਲ ਵਾਰਡ ਦੀਆਂ ਪ੍ਰਮੁੱਖ ਪੰਜ ਸੜਕਾਂ ਅਤੇ ਉਨ੍ਹਾਂ ਦੇ ਨਾਲ ਲੱਗਦੀ ਲਿੰਕ ਰੋਡ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਅਜੇ ਮਿੱਤਲ ਨੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
राज्य में आम आदमी पार्टी की सरकार के आते ही विकास कार्य लगातार जारी है, यह कथन हल्का साउथ की विधायिका राजिंदर पाल कौर छिन्ना ने कहे। उन्होंने बताया कि महानगर में हल्का साउथ के लिये 8 करोड़ 62 लाख 35 हजार के विकास कार्य के निर्देश जारी हो चुके है अर्थात उपरोक्त रकम द्वारा साउथ हल्के में सुधार किया जाएगा जो कि पिछले विधायक की नालायकी के कारण अधूरा पड़ा हुआ है। ये सभी काम निर्धारित समय सीमा में होंगे। उन्होंने कहा कि स्मार्ट सिटी लुधियाना होने के बावजूद भी हल्का साउथ पिछड़े हलकों में गिना जाता था। जब जल्दी ही ये तस्वीर बदलने वाली है। जनता ने हमें जिस उम्मीद के साथ वोट दिया था, हम उस उम्मीद पर खरे उतरते हुए अपने निर्वाचन क्षेत्र का बहुपक्षीय विकास करेंगे। उन्होंने कहा कि गर्मी में पीने वाले पानी की समस्या को दूर करने के प्रयास अभी से शुरू कर दिए गए हैं। वार्ड नं 29 के कुंती नगर, वार्ड नं 30 की ओसवाल कॉलोनी व वार्ड नं 31 के गगन नगर में 3 ट्यूवेल लगाए जा रहे हैं। ताकि आने वाली गर्मी में पानी की समस्या न हो। वार्ड नंबर 22 "आप" सेवक अजय मित्तल ने पूर्व विधायक बैंस पर निशाना साधते हुए कहा कि वार्ड नंबर 22 के साथ शुरू से ही सौतेला व्यवहार होता आया है। विकास तो छोड़िए पिछले 10 साल से विधायक बैंस जहां इस वार्ड में 10 बार भी नही आए वहीं मैडम छीना का हमारे वार्ड में शेरपुर का लोक मिलनी कार्यक्रम हो या सुबह 4 बजे उठकर छठ पूजा में आना , हमारे लिए सम्मान की बात है। पहली बार ऐसा हुआ है कि किसी विधायक ने इस वार्ड पर भी ध्यान दिया हो। हमारे वार्ड में विकास कार्यों की कमी होने के कारण उपरोक्त रकम में से 1 करोड़ 70 लाख की रकम वार्ड 22 के लिये जारी की गई है। जिस से वार्ड की प्रमुख पांच सड़के व उनके साथ लगती लिंक रोड का निर्माण कार्य किया जाएगा। अजय मित्तल ने विधायक राजिंदर पाल कौर छिन्ना व पंजाब सरकार का धन्यवाद किया।
No comments:
Post a Comment