Wednesday, November 23, 2022

ਸਰਾਭਾ ਨਗਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਰਿਵਿਊ ਮੀਟਿੰਗ ਕੀਤੀ ਗਈ

ਅੱਜ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਜੀ ਵੱਲੋਂ ਸ਼੍ਰੀ ਮਦਨ ਲਾਲ ਬੰਗਾ, ਐਮ.ਐਲ.ਏ (ਉੱਤਰੀ) ਅਤੇ ਸ਼੍ਰੀ ਅਸ਼ੋਕ ਪਰਾਸ਼ਰ,

ਐਮ.ਐਲ.ਏ (ਸੈਂਟਰਲ) ਸਮੇਤ ਦਫਤਰ ਜ਼ੋਨ-ਡੀ ਸਰਾਭਾ ਨਗਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਰਿਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ-ਸ਼੍ਰੀ ਆਦਿੱਤਯਾ ਡੇਚਲਵਾਲ, ਬੀ.ਐਡ.ਆਰ. ਸ਼ਾਖਾ ਦੇ ਨਿਗਰਾਨ ਇੰਜੀਨੀਅਰਜ਼-ਸ਼੍ਰੀ ਤੀਰਥ ਬਾਂਸਲ, ਜ਼ੋਨ-ਏ, ਸ੍ਰੀ ਸੰਜੇ ਕਵੰਰ, ਜ਼ੋਨ-ਸੀ ਅਤੇ ਡੀ, ਸ਼੍ਰੀ ਰਣਜੀਤ ਸਿੰਘ (ਜ਼ੋਨ-ਬੀ), ਕਾਰਜਕਾਰੀ ਇੰਜੀਨੀਅਰਜ਼-ਸ਼੍ਰੀ ਰਾਕੇਸ਼ ਸਿੰਗਲਾ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਬਲਵਿੰਦਰ ਸਿੰਘ ਅਤੇ ਸ਼੍ਰੀ ਰਜਿੰਦਰ ਕੁਮਾਰ ਸ਼ਾਮਿਲ ਸਨ। ਮੀਟਿੰਗ ਵਿੱਚ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਹਦਾਇਤ ਕੀਤੀ ਗਈ ਕਿ ਜਿਹੜੇ ਕੰਮ ਮੁਕੰਮਲ ਹੋਣ ਦੀ ਮਿਆਦ ਲੰਘਣ ਦੇ ਬਾਵਜੂਦ ਮੁਕੰਮਲ ਨਹੀਂ ਹੋਏ ਹਨ, ਉਨ੍ਹਾਂ ਨੂੰ ਸਬੰਧਤ ਠੇਕੇਦਾਰ ਤੋਂ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਦੇ ਨਾਲ ਹੀ ਅਜਿਹੇ ਕੰਮ, ਜਿਨ੍ਹਾਂ ਨੂੰ ਅਲਾਟ ਕੀਤੇ ਕਾਫੀ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ, ਸਬੰਧੀ ਠੇਕੇਦਾਰ ਨੂੰ ਇਹ ਕੰਮ ਤੁਰੰਤ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਜਾਵੇ ਅਤੇ ਜੇਕਰ ਠੇਕੇਦਾਰ ਵੱਲੋਂ ਹਦਾਇਤਾਂ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤੇ ਜਾਂਦੇ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਆਰੰਭੀ ਜਾਵੇ। ਮੀਟਿੰਗ ਵਿਚ ਐਮ.ਐਲ.ਏ ਸਾਹਿਬਾਨਾਂ ਵਲੋਂ ਠੇਕੇਦਾਰਾਂ ਵਿਰੁਧ ਮੁੱਦਾ ਉਠਾਇਆ
ਗਿਆ ਕਿ ਇਨ੍ਹਾਂ ਵੱਲੋਂ ਆਪਣਾ ਅਲਾਟਿਡ ਕੰਮ ਕਰਨ ਉਪਰੰਤ ਪੈਦਾ ਹੋਇਆ ਮਲਬਾ ਅਕਸਰ ਸ਼ਹਿਰ ਦੇ ਸਾਫ-ਸੁਥਰੀ ਖਾਲੀ ਜ਼ਮੀਨਾਂ ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸਬੰਧਤ ਜ਼ਮੀਨਾਂ ਦੇ ਨਾਲ ਲਗਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਜਵਾਬ ਵਿੱਚ ਸਬੰਧਤ ਨਿਗਰਾਨ ਇੰਜੀਨੀਅਰ ਵਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਮਲਬਾ ਜਲਦ ਤੋਂ ਜਲਦ ਉਥੋਂ ਚੁੱਕਵਾ ਕੇ ਕਿਸੇ ਢੁੱਕਵੀਂ ਥਾਂ ਤੇ ਸੁੱਟਵਾ ਦਿੱਤਾ ਜਾਵੇਗਾ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਠੇਕੇਦਾਰਾਂ ਨਾਲ ਕੀਤੇ ਜਾਣ ਵਾਲੇ ਐਗਰੀਮੈਂਟ ਵਿੱਚ ਮਲਬੇ ਦਾ ਸਹੀ ਢੰਗ ਨਾਲ ਡਿਸਪੋਜ਼ਲ ਕਰਨ ਸਬੰਧੀ ਸ਼ਰਤ ਸ਼ਾਮਿਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੰਮ ਦੀ ਅਦਾਇਗੀ ਮਲਬੇ ਦੇ ਸਹੀ ਢੰਗ ਨਾਲ ਡਿਸਪੋਜ਼ਲ ਕਰਨ ਉਪਰੰਤ ਹੀ ਮਿਲ ਸਕੇ।

No comments:

Post a Comment